ਪਰਮਬੰਸ ਸਿੰਘ ਰੋਮਾਣਾ ਵਲੋਂ ਘਰ-ਘਰ ਮੁਹਿੰਮ ਤਹਿਤ ਪਿੰਡਾਂ ਦਾ ਦੌਰਾ
ਫ਼ਰੀਦਕੋਟ, 6 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਹਦਾਇਤਾਂ ’ਤੇ ਫ਼ਰੀਦਕੋਟ ਵਿਧਾਨ ਸਭਾ ਹਲਕਾ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਪਿੰਡਾਂ ਦੇ ਘਰ ਘਰ ਮੁਹਿੰਮ ਦੌਰਾਨ ਪਿੰਡ ਬੀੜ ਭੋਲੂਵਾਲਾ ਵਿਖੇ ਵਰਕਰਾਂ ਤੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਹਲਕੇ ਦੇ ਸੀਨੀਅਰ ਆਗੂ ਉਨ੍ਹਾਂ ਨਾਲ ਸਨ।
ਬ
ਬਾਬਾ ਨਾਮ ਦੇਵ ਭਵਨ ਜੈਤੋ ਦੇ ਹਾਲ ਵਿਚ ਲਗਾਏ ਏ. ਸੀਜ਼ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਅਮੋਲਕ ਸਿੰਘ। ਨਾਲ ਮਾਸਟਰ ਜੋਗਿੰਦਰ ਸਿੰਘ, ਨਰਿੰਦਰ ਪਾਲ ਸਿੰਘ ਰਾਮੇਆਣਾ ਤੇ ਹੋਰ। ਤਸਵੀਰ : ਗੁਰਚਰਨ ਸਿੰਘ ਗਾਬੜੀਆ
07-10-2026
ਫ਼ਰੀਦਕੋਟ, 6 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਹਦਾਇਤਾਂ ’ਤੇ ਫ਼ਰੀਦਕੋਟ ਵਿਧਾਨ ਸਭਾ ਹਲਕਾ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਪਿੰਡਾਂ ਦੇ ਘਰ ਘਰ ਮੁਹਿੰਮ ਦੌਰਾਨ ਪਿੰਡ ਬੀੜ ਭੋਲੂਵਾਲਾ ਵਿਖੇ ਵਰਕਰਾਂ ਤੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਹਲਕੇ ਦੇ ਸੀਨੀਅਰ ਆਗੂ ਉਨ੍ਹਾਂ ਨਾਲ ਸਨ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਘਰ ਘਰ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ ਤਾਂ ਜੋ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇ ਅਤੇ ਇਸ ਦੌਰਾਨ ਉਨ੍ਹਾਂ ਦੇ ਬਹੁਮੁੱਲੇ ਸੁਝਾਅ ਵੀ ਇਕੱਠੇ ਕੀਤੇ ਜਾਣ। ਇਹ ਸੁਝਾਅ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਏ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਹਿੰਮ ਦਾ ਮਕਸਦ ਹੀ ਇਹ ਹੈ ਕਿ ਲੋਕਾਂ ਨਾਲ ਉਨ੍ਹਾਂ ਦੇ ਘਰ ਘਰ ਜਾ ਕੇ ਤਾਲਮੇਲ ਕਾਇਮ ਕੀਤਾ ਜਾ ਸਕੇ। ਰੋਮਾਣਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮਕਸਦ ਤੋਂ ਹੱਟ ਚੁੱਕੀ ਹੈ। ਇਸ ਪਾਰਟੀ ਦੇ ਕਈ ਮੰਤਰੀ ਤੇ ਵੱਡੇ ਆਗੂ ਭ੍ਰਿਸ਼ਟਾਚਾਰਾਂ ’ਚ ਫ਼ੱਸ ਚੁੱਕੇ ਹਨ। ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਵੱਡਾ ਸਰਮਾਇਆ ਵਿਕਾਸ ’ਤੇ ਖਰਚ ਕਰਨ ਦੀ ਜਗ੍ਹਾ ਆਪਣੀ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਦਿੱਤਾ ਹੈ। ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਲੋਕ ਅਗਲੀਆਂ ਚੋਣਾਂ ਵਿਚ ਉਨ੍ਹਾਂ ਪਾਰਟੀਆਂ ਨੂੰ ਹੀ ਵੋਟ ਦੇਣ ਜਿਨ੍ਹਾਂ ਪੰਜਾਬ ਦੇ ਹਿੱਤ ਅਤੇ ਵਿਕਾਸ ਲਈ ਕੰਮ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਭਰ ਵਿਚ ਇਤਿਹਾਸਕ ਕੰਮ ਕੀਤੇ ਹਨ। ਇਸ ਮੌਕੇ ਗੁਰਕੰਵਲਜੀਤ ਸਿੰਘ ਸੰਧੂ, ਬੀਕਾ ਰੋਮਾਣਾ, ਰਵਿੰਦਰ ਸਿੰਘ ਬੱਬਲ, ਸਰਪੰਚ ਤਰਸੇਮ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਨੰਬਰਦਾਰ ਅਰਸ਼ਦੀਪ ਸਿੰਘ, ਪਰਮਜੀਤ ਸਿੰਘ, ਰਘਬੀਰ ਸਿੰਘ, ਜਗਦੀਪ ਸਿੰਘ ਆਦਿ ਵੀ ਹਾਜ਼ਰ ਸਨ।