06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਲਾਲ ਕੋਠੀ ਤੋਂ ਬਾਈਪਾਸ ਵਾਲੀ ਸੜਕ ਨਵਿਆਉਣ ਮੌਕੇ ਮਿੱਟੀ ’ਤੇ ਪਾਈ ਗਈ ਪ੍ਰੀਮਿਕਸ

ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਲਾਲ ਕੋਠੀ ਤੋਂ ਗਿੱਦੜਬਾਹਾ-ਲੰਬੀ ਬਾਈਪਾਸ ਨੂੰ ਮਿਲਾਉਂਦੀ ਸੜਕ ਦਾ ਇਕ ਕਿੱਲੋਮੀਟਰ ਦਾ ਸੜਕੀ ਰਸਤਾ ਨਵਿਆਇਆ ਜਾ ਰਿਹਾ ਹੈ। ਸੜਕ ’ਤੇ ਪਾਈ ਜਾ ਰਹੀ ਪ੍ਰੀਮਿਕਸ ’ਤੇ ਮਿੱਟੀ ਪਾਈ ਜਾਣ ਕਰਕੇ ਉਪਜੇ ਵਿਵਾਦ ਨੇ ਬਦਲਾਅ ਦੀ ਸਰਕਾਰ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਖੜੇ੍ ਕਰ ਦਿੱਤੇ ਹਨ।

Ad Position 21
No active advertisement
ਜੇ. ਈ. ਜਸਪ੍ਰੀਤ ਸਿੰਘ ਪਿੰਡ ਵਾਸੀਆਂ ਨੂੰ ਆਪਣੀ ਮਰਜ਼ੀ ਦੀ ਜਗ੍ਹਾ ਤੋਂ ਸੜਕ ਪੁੱਟ ਕੇ ਦਿਖਾਉਂਦੇ ਸਮੇਂ ਪ੍ਰੀਮਿਕਸ ਹੇਠੋਂ ਨਿਕਲੀ ਮਿੱਟੀ। ਤਸਵੀਰ: ਸ਼ਿਵਰਾਜ ਸਿੰਘ ਬਰਾੜ 07-10-2026
ਗਿੱਦੜਬਾਹਾ, 6 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਲਾਲ ਕੋਠੀ ਤੋਂ ਗਿੱਦੜਬਾਹਾ-ਲੰਬੀ ਬਾਈਪਾਸ ਨੂੰ ਮਿਲਾਉਂਦੀ ਸੜਕ ਦਾ ਇਕ ਕਿੱਲੋਮੀਟਰ ਦਾ ਸੜਕੀ ਰਸਤਾ ਨਵਿਆਇਆ ਜਾ ਰਿਹਾ ਹੈ। ਸੜਕ ’ਤੇ ਪਾਈ ਜਾ ਰਹੀ ਪ੍ਰੀਮਿਕਸ ’ਤੇ ਮਿੱਟੀ ਪਾਈ ਜਾਣ ਕਰਕੇ ਉਪਜੇ ਵਿਵਾਦ ਨੇ ਬਦਲਾਅ ਦੀ ਸਰਕਾਰ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਖੜੇ੍ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪੀ.ਡਬਲਯੂ.ਡੀ. ਵਿਭਾਗ ਵਲੋਂ ਗਿੱਦੜਬਾਹਾ ਰਾਸ਼ਟਰੀ ਮਾਰਗ ਤੋਂ ਥਰਾਜਵਾਲਾ ਪਿੰਡ ਨੂੰ ਜਾਂਦੀ ਸੜਕ ਨੂੰ ਮਿਲਾਉਂਦਾ ਬਾਈਪਾਸ ਗਿੱਦੜਬਾਹਾ-ਲੰਬੀ ਸੜਕ ਤੱਕ ਬਣਿਆ ਹੋਇਆ ਹੈ। ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਉਕਤ ਬਾਈਪਾਸ ਨਵਿਆਇਆ ਗਿਆ ਸੀ, ਪ੍ਰੰਤੂ ਗਿੱਦੜਬਾਹਾ ਲਾਲ ਕੋਠੀ ਤੋਂ ਪਿੱਛੇ ਉਕਤ ਸੜਕ ਦਾ ਇਕ ਕਿੱਲੋਮੀਟਰ ਟੋਟਾ ਨਵਿਆਉਣ ਤੋਂ ਰਹਿ ਗਿਆ ਸੀ। ਉਕਤ ਸੜਕੀ ਰਸਤਾ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ ਅਤੇ ਥਾਂ-ਥਾਂ ਡੂੰਘੇ ਟੋਏ ਪੈ ਗਏ ਸਨ। ਵਿਭਾਗ ਦੀ ਸਵੱਲੀ ਨਿਗ੍ਹਾ ਪਈ ਤਾਂ ਇਕ ਕਿੱਲੋਮੀਟਰ ਰਸਤਾ ਨਵਿਆਉਣ ਲਈ ਤਿੰਨ ਕੁ ਮਹੀਨੇ ਪਹਿਲਾਂ ਸੜਕ ਨੂੰ ਜੇ.ਸੀ.ਬੀ. ਮਸ਼ੀਨ ਨਾਲ ਪੁੱਟ ਕੇ ਛੱਡ ਦਿੱਤਾ ਗਿਆ। ਤਿੰਨ ਕੁ ਦਿਨ ਪਹਿਲਾਂ ਉਕਤ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕਾਰਜ ਵਿੱਢਿਆ ਗਿਆ। ਇਸ ਮੌਕੇ ਪਿੰਡ ਥਰਾਜਵਾਲਾ ਦੇ ਉਘੇ ਸਮਾਜ ਸੇਵੀ ਗੁਰਜੀਤ ਸਿੰਘ ਸਮਾਜੀ, ਗੁਰਨਾਮ ਸਿੰਘ, ਸਾਬਕਾ ਪੰਚ ਬਲਵਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਵੀਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਸੜਕ ਨੂੰ ਨਵਿਆਉਣ ਤੋਂ ਪਹਿਲਾਂ ਸੜਕ ਨੂੰ ਪੁੱਟ ਕੇ ਉੱਥੋਂ ਮੋਟੀ ਬੱਜਰੀ ਗੱਟਕਾ ਟਰੈਕਟਰ-ਟਰਾਲੀਆਂ ਰਹੀ ਕਿਤੇ ਬਾਹਰ ਲਿਜਾਇਆ ਗਿਆ, ਪ੍ਰੰਤੂ ਨਵਾਂ ਬੱਜਰ ਨਹੀਂ ਪਾਇਆ ਗਿਆ ਅਤੇ ਬਾਕੀ ਮੌਜੂਦ ਗਟਕੇ ਨੂੰ ਪੱਧਰਾ ਕਰਕੇ ਉਸ ਉਪਰ ਪ੍ਰੀਮਿਕਸ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ਤੋਂ ਮਿੱਟੀ, ਕਿਨਾਰਿਆਂ ਤੋਂ ਦਰੱਖ਼ਤ ਜਾਂ ਘਾਹ-ਫੂਸ ਹਟਾਇਆ ਨਹੀਂ ਗਿਆ ਹੈ। ਥਾਂ-ਥਾਂ ’ਤੇ ਮਿੱਟੀ ਉਪਰ ਹੀ ਪ੍ਰੀਮਿਕਸ ਪਾਈ ਜਾ ਰਹੀ ਹੈ। ਅਸਚਰਜ ਦੀ ਗੱਲ ਇਹ ਹੈ ਕਿ ਮੌਕੇ ’ਤੇ ਮੌਜੂਦ ਵਿਭਾਗ ਦੇ ਜੇ.ਈ. ਵਲੋਂ ਮੀਡੀਆ ਤੇ ਉਕਤ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਆਪਣੀ ਮਰਜ਼ੀ ਦੀ ਜਗ੍ਹਾ ਤੋਂ ਸੜਕ ਨੂੰ ਪੁੱਟ ਕੇ ਵਿਖਾਇਆ ਗਿਆ ਤਾਂ ਪ੍ਰੀਮਿਕਸ ਹੇਠੋਂ ਮਿੱਟੀ ਹੀ ਨਿਕਲੀ, ਜਿਸ ’ਤੇ ਅਧਿਕਾਰੀ ਕੋਲ ਕੋਈ ਜਵਾਬ ਨਹੀ ਸੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੋ ਗਟਕਾ ਸੜਕ ਤੋਂ ਚੁੱਕਿਆ ਗਿਆ ਹੈ, ਉਹ ਕਿੱਥੇ ਗਿਆ, ਜੋ ਕਿ ਸ਼ੱਕ ਦੇ ਘੇਰੇ ਵਿਚ ਹੈ। ਉਨ੍ਹਾਂ ਇਸ ਦੀ ਵਿਜੀਲੈਂਸ ਜਾਂਚ ਫ਼ਿਰ ਕਿਸੇ ਨਿਰਪੱਖ ਏਜੰਸੀ ਪਾਸੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਐਸ.ਡੀ.ਓ. ਸੰਦੀਪ ਬੱਬਰ ਨੇ ਕਿਹਾ ਕਿ ਉਹ ਮੌਕਾ ਦੇਖਣਗੇ ਅਤੇ ਜ਼ਰੂਰ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਜੌੜੀਆਂ ਨਹਿਰਾਂ ’ਤੇ ਪੁਲਾਂ ਦਾ ਅਧੂਰਾ ਕੰਮ ਦੇ ਰਿਹੈ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਝੋਨੇ ਦੇ ਸੀਜ਼ਨ ਦੀ ਸ਼ੁਰੂਆਤ ਲਈ ਧਾਰਮਿਕ ਸਮਾਗਮ ਕਰਵਾਇਆ
Ad Position 24