06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੁਜ਼ੀਸ਼ਨਾਂ ਹਾਸਿਲ ਕਰਕੇ ਪਰਤੇ ਵਿਦਿਆਰਥੀਆਂ ਦਾ ਸੰਸਥਾ ’ਚ ਪੁੱਜਣ ’ਤੇ ਭਰਵਾਂ ਸਵਾਗਤ

ਕੋਟਕਪੂਰਾ, 6 ਅਕਤੂਬਰ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਬਰਾਂਚ ਪੱਧਰੀ ‘ਭਾਰਤ ਕੋ ਜਾਨੋ’ ਪ੍ਰਸ਼ਨੋਤਰੀ ਮੁਕਾਬਲੇ ’ਚ ਡੀ. ਏ.

Ad Position 21
No active advertisement
ਅਜੀਤ ਡੈਸਕ 07-10-2026
ਕੋਟਕਪੂਰਾ, 6 ਅਕਤੂਬਰ (ਮੋਹਰ ਸਿੰਘ ਗਿੱਲ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਬਰਾਂਚ ਪੱਧਰੀ ‘ਭਾਰਤ ਕੋ ਜਾਨੋ’ ਪ੍ਰਸ਼ਨੋਤਰੀ ਮੁਕਾਬਲੇ ’ਚ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਨੌਵੀਂ ਜਮਾਤ ਦੀ ਵਿਦਿਆਰਥਣ ਪ੍ਰੀਨਿਤਾ ਸ਼ਰਮਾ ਅਤੇ ਮਾਧਵ ਗਰਗ ਨੇ ਸੀਨੀਅਰ ਵਰਗ ’ਚ ਪਹਿਲਾ, ਅੱਠਵੀਂ ਜਮਾਤ ਦੀ ਵਿਦਿਆਰਥਣ ਮਾਨਵੀ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਪਾਵਨੀ ਸਿੰਗਲਾ ਨੇ ਜੂਨੀਅਰ ਵਰਗ ’ਚ ਪਹਿਲਾਂ ਸਥਾਨ ਹਾਸਲ ਕੀਤਾ। ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ’ਚ ਇਨ੍ਹਾਂ ਵਿਦਿਆਰਥੀਆਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਕਾਜਕਾਰੀ ਪਿ੍ਰੰਸੀਪਲ ਸੁਮਨ ਪੁਰੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ’ ਤੇ ਵਧਾਈ ਦਿੱਤੀ। ਉਨ੍ਹਾਂ ਬੱਚਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਵੀ ਵੱਧ- ਚੜ੍ਹ ਕੇ ਮੱਲਾਂ ਮਾਰ ਰਹੇ ਹਨ। ਵਿਦਿਆਰਥੀਆਂ ਨੇ ਕਈ ਸਾਲਾਂ ਤੋਂ ‘ਭਾਰਤ ਕੋ ਜਾਨੋ’ ਪ੍ਰਤਿਯੋਗਤਾ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ। ਸ਼ੋਸ਼ਲ ਸਟੱਡੀ ਵਿਭਾਗ ਦੇ ਅਧਿਆਪਕ ਹਰਪ੍ਰੀਤ ਸਿੰਘ, ਬਬੀਤਾ ਗੁਲਾਟੀ, ਸਾਨੀਆ ਗੋਇਲ ਨੇ ਰਾਜ ਪੱਧਰ ਦੀ ਤਿਆਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਹ ਵਿਦਿਆਰਥੀ ਬ੍ਰਾਂਚ ਪੱਧਰ ’ਤੇ 15 ਸਕੂਲਾਂ ਨੂੰ ਵੱਡੇ ਪੱਧਰ ’ਤੇ ਮਾਤ ਦਿੰਦੇ ਹੋਏ 15 ਨਵੰਬਰ ਨੂੰ ਰਾਜ ਪੱਧਰ ਦੀ ਫ਼ਿਰੋਜ਼ਪੁਰ ਵਿਖੇ ਹੋਣ ਵਾਲੀ ਪ੍ਰੀਖਿਆ ’ਚ ਭਾਗ ਲੈਣਗੇ। ਸਟੇਜ ਦਾ ਸੰਚਾਲਨ ਅਧਿਆਪਕਾ ਸ਼ੀਨਮ ਗੋਇਲ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ਨਾਲ ਧੜੇਬੰਦੀ ਖ਼ਤਮ ਹੋਵੇਗੀ : ਕਾਂਗਰਸੀ ਆਗੂ ਅਗਲੀ ਖ਼ਬਰ ਬੀਬਾ ਹਰਸਿਮਰਤ ਬਾਦਲ ਦੀ ਰੈਲੀ ਸੰਬੰਧੀ ਸੂਬਾ ਸਿੰਘ ਬਾਦਲ ਵਲੋਂ ਵਰਕਰਾਂ ਨਾਲ ਮੀਟਿੰਗਾਂ
Ad Position 24