ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੁਕਾਨ 'ਤੇ ਭੁੱਲੇ ਸੋਨੇ ਦੇ ਗਹਿਣੇ ਕੀਤੇ ਵਾਪਸ <br/>

Ad Position 21
No active advertisement
ਅਜੀਤ ਡੈਸਕ 05-04-2026
ਮਲੋਟ, 4 ਅਪ੍ਰੈਲ (ਪਾਟਿਲ)-ਮਲੋਟ ਦੇ ਇੰਦਰਾ ਰੋਡ 'ਤੇ ਚਾਹ, ਦੁੱਧ ਤੇ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਵਕੀਲ ਕੁਮਾਰ ਛਾਬੜਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਇਕ ਦਿਨ ਉਸ ਦੀ ਦੁਕਾਨ 'ਤੇ ਕਿਸੇ ਵਲੋਂ ਭੁੱਲਵਸ਼ ਛੱਡੀ ਗਈ ਗਹਿਣਿਆਂ ਦੀ ਪੋਟਲੀ ਮਿਲੀ, ਜਿਸ ਵਿਚ ਸੋਨੇ ਤੇ ਚਾਂਦੀ ਦੇ ਕੀਮਤੀ ਗਹਿਣੇ ਸਨ | ਵਕੀਲ ਛਾਬੜਾ ਨੇ ਬਿਨਾਂ ਕਿਸੇ ਦੇਰੀ ਦੇ ਆਸਪਾਸ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਅਸਲ ਮਾਲਕ ਦੀ ਖੋਜ ਸ਼ੁਰੂ ਕਰ ਦਿੱਤੀ | ਕੁਝ ਸਮੇਂ ਬਾਅਦ ਗਹਿਣਿਆਂ ਦੇ ਮਾਲਕ ਖ਼ੁਦ ਹੀ ਉਥੇ ਪਹੁੰਚ ਗਏ | ਵਕੀਲ ਛਾਬੜਾ ਨੇ ਸਮਾਜ ਦੇ ਕੁਝ ਜ਼ਿੰਮੇਵਾਰ ਵਿਅਕਤੀਆਂ ਦੀ ਹਾਜ਼ਰੀ ਵਿਚ ਸਾਰੇ ਗਹਿਣੇ ਸੁਰੱਖਿਅਤ ਢੰਗ ਨਾਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ | ਗਹਿਣਿਆਂ ਦੇ ਮਾਲਕਾਂ ਨੇ ਇਸ ਨੇਕ ਕੰਮ ਲਈ ਵਕੀਲ ਛਾਬੜਾ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਟੀਵਾਲਾ ਦੇ 2 ਨੌਜਵਾਨ ਕਾਰ ਦੀ ਦਰੱਖ਼ਤ ਨਾਲ ਹੋਈ ਟੱਕਰ 'ਚ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਹੈਰੋਇਨ ਸਮੇਤ ਕਾਬੂ
Ad Position 24
No active advertisement