ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਉਡਾਈ <br/>

Ad Position 21
No active advertisement
ਅਜੀਤ ਡੈਸਕ 05-04-2026
ਕੋਟਕਪੂਰਾ, 4 ਅਪੈ੍ਰਲ (ਮੇਘਰਾਜ)-ਬੀਤੇ ਕਈ ਦਿਨਾਂ ਖਰਾਬ ਮੌਸਮ ਅਤੇ ਦਰਮਿਆਨੀ ਬਾਰਿਸ਼ ਕਾਰਨ ਹੋ ਰਹੇ ਫ਼ਸਲਾਂ ਦੇ ਨੁਕਸਾਨ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਕਰ ਦਿੱਤੀ ਹੈ | ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਅਗੇਤੀਆਂ ਬੀਜੀਆਂ ਪੱਕੀਆਂ ਕਣਕਾਂ ਧਰਤੀ 'ਤੇ ਵਿੱਛ ਗਈਆਂ ਹਨ ਤੇ ਪਿਛਤੀ ਬੀਜੀ ਕਣਕ 'ਤੇ ਸੁੰਡੀ ਤੇ ਤੇਲੇ ਦਾ ਹਮਲਾ ਹੋ ਚੁੱਕਾ ਹੈ | ਕਿਸਾਨਾਂ ਵਲੋਂ ਕਈ ਤਰ੍ਹਾਂ ਦੀਆਂ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪ੍ਰੰਤੂ ਠੰਡੇ ਮੌਸਮ ਕਾਰਨ ਦਵਾਈਆਂ ਦਾ ਅਸਰ ਵੀ ਨਹੀਂ ਹੋ ਰਿਹਾ ਹੈ | ਕਿਸਾਨਾਂ ਫ਼ਸਲ ਨੂੰ ਸੁੰਡੀ ਤੇ ਤੇਲੇ ਤੋਂ ਬਚਾਉਣ ਲਈ ਜ਼ਿਆਦਾ ਮਹਿੰਗੀਆਂ ਦਵਾਈਆਂ ਛਿੜਕਣ ਲਈ ਮਜਬੂਰ ਹਨ | ਕਿਸਾਨਾਂ ਵਲੋਂ ਪਾਲੀ ਪੁੱਤਾਂ ਵਰਗੀ ਕਣਕ ਦੀ ਫ਼ਸਲ ਪੱਕ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ, ਕਣਕਾਂ ਨੇ ਰੰਗ ਵੀ ਵਟਾ ਲਿਆ ਹੈ ਤੇ ਅਗਲੇ ਹਫ਼ਤੇ ਤੱਕ ਕਣਕ ਵੱਢਣ ਲਈ ਕੰਬਾਇਨਾਂ ਚੱਲਣ ਦੀ ਉਮੀਦ ਸੀ ਪ੍ਰੰਤੂ ਮੀਂਹ ਕਾਰਨ ਦੇਰੀ ਹੋ ਸਕਦੀ ਹੈ ਤੇ ਵਿੱਛੀਆਂ ਕਣਕਾਂ ਦਾ ਕਾਫ਼ੀ ਹੱਦ ਤੱਕ ਨੁਕਸਾਨ ਹੋਣ ਦਾ ਖਦਸ਼ਾ ਹੈ | ਕਣਕ ਤੋਂ ਇਲਾਵਾ ਹਰਾ ਚਾਰਾ, ਸਬਜ਼ੀਆਂ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ | ਪਿਛਲੇ ਸਾਲ ਝੋਨੇ ਦੀ ਵਾਢੀ ਦੇ ਦਿਨਾਂ 'ਚ ਕਾਫ਼ੀ ਮੀਂਹ ਪਏ ਸਨ | ਜਿਨ੍ਹਾਂ ਕਿਸਾਨਾਂ ਨੇ ਬਾਸਮਤੀ ਕਿਸਮ 1509 ਦੀ ਬਿਜਾਂਦ ਕੀਤੀ ਸੀ ਉਨ੍ਹਾਂ ਨੂੰ ਫ਼ਸਲ ਵਢਾਉਣ ਸਮੇਂ ਚੈਨਾਂ ਵਾਲੀਆਂ ਕੰਬਾਇਨ ਮਾਲਕਾਂ ਨੂੰ 4500 ਤੋਂ 5500 ਰੁਪਏ ਪ੍ਰਤੀ ਏਕੜ ਭਰਨੇ ਪਏ ਸਨ ਅਤੇ ਫ਼ਸਲ ਦੀ ਝਾੜ ਵੀ ਘੱਟ ਨਿਕਲਿਆ ਸੀ | ਹੁਣ ਵੀ ਫ਼ਸਲ ਦੇ ਪਕਣ ਸਮੇਂ ਬਾਰਿਸ਼ ਦਾ ਪ੍ਰਕੋਪ ਜਾਰੀ ਹੈ ਜਿਸ ਨਾਲ ਕਣਕਾਂ ਦਾ ਝਾੜ ਘਟਣ ਦੀ ਸੰਭਾਵਨਾ ਹੈ | ਜੇਕਰ ਕਿਸਾਨਾਂ ਵਲੋਂ ਫ਼ਸਲ ਵੱਢ ਕੇ ਮੰਡੀਆਂ 'ਚ ਲਿਆਂਦੀ ਗਈ ਤਾਂ ਆੜ੍ਹਤੀਆਂ ਦੀ ਵੀ ਹੜਤਾਲ ਚੱਲ ਰਹੀ ਹੈ | ਉਦੋਂ ਤੱਕ ਜੇਕਰ ਆੜ੍ਹਤੀਆਂ ਦਾ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕਿਸਾਨਾਂ ਨੂੰ ਫਸਲ ਵੇਚਣ ਲਈ ਮੰਡੀਆਂ 'ਚ ਰੁਲਣਾ ਪੈ ਸਕਦਾ ਹੈ | ਕਈ ਕਿਸਾਨਾਂ ਨੇ ਦੱਸਿਆ ਕਿ ਹਲਕੇ ਦੇ ਕਈ ਪਿੰਡਾਂ 'ਚ ਕਣਕਾਂ 50 ਫ਼ੀਸਦੀ ਧਰਤੀ 'ਤੇ ਵਿੱਛ ਗਈਆਂ ਹਨ ਜਿਸ ਕਾਰਨ ਪਹਿਲਾਂ ਦੀ ਕਰਜ਼ੇ ਥੱਲੇ ਦੱਬੇ ਕਿਸਾਨਾਂ ਦਾ ਹੋਰ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਲੋਕ ਮਿਲਣੀ 'ਚ ਸੁਣੀਆਂ ਜਨਤਕ ਸਮੱਸਿਆਵਾਂ <br/> ਅਗਲੀ ਖ਼ਬਰ ਮੁੱਖ ਮੰਤਰੀ ਦੀ ਜੈਤੋ ਆਮਦ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਅਮੋਲਕ ਸਿੰਘ ਤੇ ਡਿਪਟੀ ਕਮਿਸ਼ਨਰ ਵਲੋਂ ਮੀਟਿ...
Ad Position 24
No active advertisement