ਫ਼ਰੀਦਕੋਟ, 4 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਦੇ ਵਿਦਿਆਰਥੀ ਗਗਨਪ੍ਰੀਤ ਸਿੰਘ ਵਾਸੀ ਸਮਾਲਸਰ ਨੇ ਆਈਲੈਟਸ ਦੀ ਪ੍ਰੀਖਿਆ 'ਚ 8 ਬੈਂਡ ਪ੍ਰਾਪਤ ਕੀਤੇ ਹਨ | ਸੰਸਥਾ ਦੇ ਡਾਇਰੈਕਟਰ ਬਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਵਿਦਿਆਰਥੀ ਆਈਲੈਟਸ ਤੇ ਪੀ.ਟੀ.ਈ. 'ਚ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਆਪਣਾ ਦਾਖਲਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਤੇ ਪੀ.ਟੀ.ਈ. ਦੀ ਪ੍ਰੀਖਿਆ ਵਾਰ ਵਾਰ ਦੇਣ ਤੋਂ ਬਾਅਦ ਵੀ ਲੋੜ ਮੁਤਾਬਿਕ ਸਕੋਰ ਨਹੀਂ ਆਉਂਦੇ ਉਨ੍ਹਾਂ ਵਿਦਿਆਰਥੀਆਂ ਲਈ ਅਚੀਵਰ ਪੁਆਇੰਟ ਸੈਂਟਰ ਵਧੀਆ ਸਕੋਰ ਪ੍ਰਾਪਤ ਕਰਵਾਉਣ 'ਚ ਵਰਦਾਨ ਸਾਬਿਤ ਹੋ ਰਿਹਾ ਹੈ | ਵਿਦਿਆਰਥੀ ਗਗਨਪ੍ਰੀਤ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਟਾਫ਼ ਦੀ ਗਾਈਡੈਂਸ ਤੇ ਮਿਹਨਤ ਸਕਦਾ ਉਸਨੇ 8 ਬੈਂਡ ਪ੍ਰਾਪਤ ਕੀਤੇ ਹਨ | ਇਸ ਮੌਕੇ ਸੈਂਟਰ ਹੈਡ ਬਰਿੰਦਰ ਸਿੰਘ ਤੇ ਸਟਾਫ਼ ਨੇ ਗਗਨਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |