02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਐਂਡ ਸਿੰਧ ਬੈਂਕ ਵਲੋਂ ਮਿ੍ਤਕ ਦੇ ਵਾਰਿਸ ਨੂੰ 2 ਲੱਖ ਬੀਮਾ ਰਾਸ਼ੀ ਸੌਂਪੀ <br/>

Ad Position 21
No active advertisement
ਅਜੀਤ ਡੈਸਕ 05-04-2026
ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਹਰਮਹਿੰਦਰ ਪਾਲ)-ਪੰਜਾਬ ਐਂਡ ਸਿੰਧ ਬੈਂਕ ਮੁਕਤਸਰ ਬਰਾਂਚ ਵਲੋਂ ਅੱਜ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਮਿ੍ਤਕ ਕਿਸਾਨ ਦੇ ਵਾਰਿਸ ਨੂੰ 2 ਲੱਖ ਰੁਪਏ ਦਾ ਚੈਕ ਬੈਂਕ ਦੇ ਜ਼ੋਨਲ ਮੈਨੇਜਰ ਅਮਿਤ ਨਾਗਰ ਵਲੋਂ ਦਿੱਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਬਰਾਂਚ ਮੈਨੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਕਿਸਾਨ ਰਛਪਾਲ ਸਿੰਘ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਆਪਣਾ ਬੀਮਾ ਕਰਵਾਇਆ ਹੋਇਆ ਸੀ | ਬੀਤੇ ਦਿਨੀਂ ਉਸ ਦੀ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ | ਜਦੋਂ ਉਸ ਦਾ ਵਾਰਿਸ ਇਕਬਾਲ ਸਿੰਘ (ਭਰਾ) ਉਸ ਦਾ ਖਾਤਾ ਬੰਦ ਕਰਵਾਉਣ ਆਇਆ, ਤਾਂ ਬੈਂਕ ਅਧਿਕਾਰੀਆਂ ਨੇ ਉਸ ਨੂੰ ਉਸ ਵਲੋਂ ਕਰਵਾਏ ਗਏ ਬੀਮੇ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੀ ਬਣਦੀ ਕਾਰਵਾਈ ਕਰਕੇ ਅੱਜ ਉਸ ਦੇ ਵਾਰਿਸ ਨੂੰ ਬੀਮੇ ਦੀ ਰਕਮ ਦਾ ਚੈੱਕ ਦੇ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਵੇਂ ਅਕਾਦਮਿਕ ਸੈਸ਼ਨ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ <br/> ਅਗਲੀ ਖ਼ਬਰ ਸੁਭਾਸ਼ ਸਿੰਘ ਕਾਲੀ ਚੁੱਘ ਦਾ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ <br/>
Ad Position 24
No active advertisement