02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੁਫ਼ਤ ਬੁੱਕ ਬੈਂਕ ਵਿਦਿਆਰਥੀਆਂ ਲਈ ਬਣਿਆ ਵਰਦਾਨ <br/>

Ad Position 21
No active advertisement
ਅਜੀਤ ਡੈਸਕ 05-04-2026
ਗਿੱਦੜਬਾਹਾ, 4 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਵਿਦਿਆਰਥੀਆਂ ਦੇ ਕਿਤਾਬਾਂ ਦੇ ਖ਼ਰਚਿਆਂ ਨੂੰ ਘਟਾਉਣ ਲਈ 4 ਸਮਾਜ ਸੇਵਕਾਂ ਸੇਵਾ ਮੁਕਤ ਫਾਰਮੇਸੀ ਅਧਿਕਾਰੀ ਅਜੈ ਗੋਇਲ, ਐਡਵੋਕੇਟ ਲਵਲੀਸ਼ ਗੋਇਲ, ਵਿਪਿਨ ਬਾਂਸਲ ਭੋਲਾ ਤੇ ਐਡਵੋਕੇਟ ਐੱਨ.ਡੀ. ਸਿੰਗਲਾ ਨੇ ਤਿੰਨ ਸਾਲ ਪਹਿਲਾਂ ਪੰਚਾਇਤ ਧਰਮਸ਼ਾਲਾ ਬੱਸ ਸਟੈਂਡ ਗਿੱਦੜਬਾਹਾ ਦੇ ਨੇੜੇ ਇਹ ਬੁੱਕ ਬੈਂਕ ਸ਼ੁਰੂ ਕੀਤਾ | ਇਸ ਬੁੱਕ ਬੈਂਕ ਨੂੰ ਪਹਿਲੇ ਸਾਲ ਹੀ ਲੋਕਾਂ ਵਲੋਂ ਬਹੁਤ ਉਤਸ਼ਾਹ ਮਿਲਿਆ ਅਤੇ ਘਰ ਵਿਚ ਪਈਆਂ ਵੱਡੀ ਗਿਣਤੀ 'ਚ ਕਿਤਾਬਾਂ ਇਸ ਬੁੱਕ ਬੈਂਕ ਨੂੰ ਦਾਨ ਕੀਤੀਆਂ ਗਈਆਂ, ਜਿਸ ਕਾਰਨ ਪਹਿਲੇ ਸਾਲ ਲਗਪਗ 125 ਵਿਦਿਆਰਥੀਆਂ ਨੇ ਬੁੱਕ ਬੈਂਕ ਤੋਂ ਕਿਤਾਬਾਂ ਪ੍ਰਾਪਤ ਕਰਕੇ ਪੜ੍ਹਾਈ ਕੀਤੀ, ਜਦੋਂਕਿ ਪਿਛਲੇ ਸਾਲ ਤੇ ਇਸ ਸਾਲ ਕਿਤਾਬਾਂ ਦਾਨ ਕਰਨ ਅਤੇ ਕਿਤਾਬਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹੁਣ ਲੋਕ ਦੂਰ-ਦੁਰਾਡੇ ਸ਼ਹਿਰਾਂ ਤੋਂ ਵੀ ਇਸ ਬੁੱਕ ਬੈਂਕ ਲਈ ਕਿਤਾਬਾਂ ਭੇਜ ਰਹੇ ਹਨ | ਮੁਫ਼ਤ ਬੁੱਕ ਬੈਂਕ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਬੈਂਕ ਤੋਂ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਹਰ ਤਰ੍ਹਾਂ ਦੇ ਬੋਰਡਾਂ ਨਾਲ ਸੰਬੰਧਿਤ ਕਿਤਾਬਾਂ, ਮੈਡੀਕਲ, ਨਾਨ-ਮੈਡੀਕਲ, ਕੰਪੀਟੀਸ਼ਨ, ਨੌਕਰੀ ਪ੍ਰਾਪਤ ਕਰਨ ਲਈ ਲੋੜੀਂਦੀਆਂ ਕਿਤਾਬਾਂ, ਵੱਖ-ਵੱਖ ਸੰਸਥਾਵਾਂ ਦੇ ਛਪੇ ਤੇ ਹੱਥ ਲਿਖ਼ਤ ਨੋਟਿਸ ਵੀ ਉਪਲਬਧ ਹਨ | ਐਨਾ ਹੀ ਨਹੀਂ ਮੁਫ਼ਤ ਬੁੱਕ ਬੈਂਕ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਵਿਦਿਆਰਥੀਆਂ ਦੀ ਸਕੂਲ ਤੇ ਯੂਨੀਵਰਸਿਟੀ ਫ਼ੀਸ ਵੀ ਅਦਾ ਕੀਤੀ ਜਾ ਰਹੀ ਹੈ, ਜੋ ਆਰਥਿਕ ਤੌਰ 'ਤੇ ਕਮਜ਼ੋਰ ਹਨ, ਪਰ ਪੜ੍ਹਾਈ ਵਿਚ ਹੁਸ਼ਿਆਰ ਹਨ |

Ad Position 22
No active advertisement
ਪਿਛਲੀ ਖ਼ਬਰ ਪਹਿਲੇ ਸੈਸ਼ਨ 'ਚ ਹੀ ਕਿੰਗਸਵੇਅ ਗਲੋਬਲ ਸਕੂਲ ਨੇ ਮਾਰਿਆ ਚੌਕਾ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ <br/>
Ad Position 24
No active advertisement