02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੇਵਾ ਮੁਕਤੀ 'ਤੇ ਲਾਈਨਮੈਨ ਨੂੰ ਮੋਟਰਸਾਈਕਲ ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 05-04-2026
ਬਾਘਾ ਪੁਰਾਣਾ, 4 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਗਰਾਮ ਪੰਚਾਇਤ ਵਲੋਂ ਸੇਵਾ ਮੁਕਤ ਹੋਏ ਬਿਜਲੀ ਲਾਈਨਮੈਨ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਮਾਣੂੰਕੇ ਵਿਖੇ ਬਿਜਲੀ ਵਿਭਾਗ 'ਚ ਲਾਈਨਮੈਨ ਦੀਆਂ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਤੇਜ਼ ਭਿੰਡਰ ਬਿਜਲੀ ਵਾਲਾ ਪੈਂਤੀ ਸਾਲ ਦੀਆਂ ਬੇਦਾਗ ਸੇਵਾਵਾਂ ਦਿੰਦੇ ਹੋਏ ਸੇਵਾ ਮੁਕਤ ਹੋਏ ਹਨ | ਗੁਰਤੇਜ ਸਿੰਘ ਤੇਜ਼ ਬਿਜਲੀ ਵਾਲਾ ਵਲੋਂ ਤਨਦੇਹੀ ਨਾਲ ਨਿਭਾਈਆਂ ਗਏ ਸੇਵਾਵਾਂ ਨੂੰ ਦੇਖਦੇ ਹੋਏ ਪਿੰਡ ਮਾਣੂੰਕੇ ਦੀ ਗਰਾਮ ਪੰਚਾਇਤ ਵਲੋਂ ਸੇਵਾ ਮੁਕਤੀ 'ਤੇ ਉਨ੍ਹਾਂ ਦਾ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਸੈਕਟਰੀ ਰਾਜ ਬਹਾਦਰ ਸਿੰਘ, ਕਿਸਾਨ ਆਗੂ ਰਵਿੰਦਰ ਸਿੰਘ ਭੋਲਾ, ਮੈਨੇਜਰ ਜਗਜੀਤ ਸਿੰਘ ਵਿਕਰਾਜ ਪੈਲੇਸ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਕਿਸਾਨ ਆਗੂ ਅਮਰਜੀਤ ਸਿੰਘ ਪੰਚ, ਜਗਦੇਵ ਸਿੰਘ ਜੱਗੂ, ਰਾਮਜੀਤ ਸਿੰਘ ਪੰਚ, ਹਰਭਗਵਾਨ ਸਿੰਘ ਪੰਚ, ਗਿਆਨੀ ਰੇਸ਼ਮ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹਾਂ ਕਿਸਾਨ ਰੈਲੀ ਮੋਗਾ ਵਿਖੇ 10 ਅਪ੍ਰੈਲ ਨੂੰ -ਪੰਡੋਰੀ ਲੱਖੋਵਾਲ <br/> ਅਗਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ਮੱਥਾ ਟੇਕਿਆ <br/>
Ad Position 24
No active advertisement