ਮੰਡੀ ਕਿੱਲਿਆਂਵਾਲੀ, 4 ਅਪ੍ਰੈਲ (ਪੱਤਰ ਪ੍ਰੇਰਕ)-ਪਿੰਡ ਗੱਗੜ ਵਾਸੀ ਹੋਮਿਓਪੈਥਿਕ ਡਾਕਟਰ ਮੇਜਰ ਸਿੰਘ (54) ਦਾ ਅੱਜ ਦਿਹਾਂਤ ਹੋ ਗਿਆ | ਉਹ ਪਿੰਡ ਬਾਦਲ ਵਿਖੇ ਆਪਣਾ ਪ੍ਰਾਈਵੇਟ ਕਲੀਨਿਕ ਚਲਾਉਂਦੇ ਸਨ | ਹੁਣ ਕੁਝ ਸਮੇਂ ਤੋਂ ਬੇ੍ਰਨ ਹੈਮਰੇਜ਼ ਦੀ ਬਿਮਾਰੀ ਤੋਂ ਪੀੜਤ ਸਨ, ਇਲਾਜ ਦੌਰਾਨ ਗੁਰਦਿਆਂ ਸਣੇ ਵੱਖ-ਵੱਖ ਬਿਮਾਰੀਆਂ ਨੇ ਉਨ੍ਹਾਂ ਨੂੰ ਜਕੜ ਲਿਆ ਸੀ | ਉਹ ਇਲਾਜ ਦੌਰਾਨ ਜੈਪੁਰ, ਏਮਜ਼ ਬਠਿੰਡਾ, ਪ੍ਰੈਗਮਾ ਅਤੇ ਆਦੇਸ਼ ਭੁੱਚੋ ਵਿਖੇ ਜ਼ੇਰੇ ਇਲਾਜ ਰਹੇ | ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਗੱਗੜ ਵਿਖੇ ਗਮਗੀਨ ਮਾਹੌਲ 'ਚ ਕੀਤਾ ਗਿਆ | ਇਸ ਮੌਕੇ ਪਰਿਵਾਰਕ ਮੈਂਬਰਾਂ ਦੇ ਇਲਾਵਾ ਖੇਤਰ ਦੇ ਲੋਕ ਮੌਜੂਦ ਸਨ | ਉਹ ਅਕਾਲੀ ਆਗੂ ਸੁਖਬੀਰ ਸਿੰਘ ਗੱਗੜ ਦੇ ਭਰਾ ਸਨ | ਜ਼ਿਕਰਯੋਗ ਹੈ ਕਿ ਮਰਹੂਮ ਡਾਕਟਰ ਮੇਜਰ ਸਿੰਘ ਨੂੰ ਹੋਮਿਊਪੈਥਿਕ ਵਿਚ ਚੰਗੀ ਖਾਸੀ ਮੁਹਾਰਤ ਹਾਸਿਲ ਸੀ |