22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਗਵੰਤ ਮਾਨ ਦੀ ਮੋਗਾ ਰੈਲੀ ਸਰਕਾਰੀ ਰੈਲੀ ਹੋ ਨਿੱਬੜੀ-ਰਵੀ ਗਰੇਵਾਲ

Ad Position 21
No active advertisement
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਆਮ ਆਦਮੀ ਜਾਂ ਲੋਕਾਂ ਦੀ ਰੈਲੀ ਨਹੀਂ ਬਲਕਿ ਇਕ ਸਰਕਾਰੀ ਰੈਲੀ ਹੋ ਨਿੱਬੜੀ ਕਿਉਂਕਿ ਸਾਰਾ ਸਰਕਾਰੀ ਤੰਤਰ ਇਸ ਰੈਲੀ ਵਿਚ ਝੋਕਿਆ ਗਿਆ ਤੇ ਲੋਕ 'ਆਪ' ਸਰਕਾਰ ਦੀਆਂ ਸੂਬੇ ਪ੍ਰਤੀ ਗ਼ਲਤ ਨੀਤੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਖ਼ਫ਼ਾ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਰੈਲੀ ਨੂੰ ਸਫ਼ਲ ਬਣਾਉਣ ਲਈ ਸਰਕਾਰੀ ਦਫ਼ਤਰਾਂ ਦੇ ਕਾਮਿਆਂ ਤੇ ਹੋਰ ਵਿਭਾਗਾਂ ਦੇ ਬੰਦਿਆਂ ਨੂੰ ਇਕੱਠ ਕਰਨ ਲਈ ਮਜਬੂਰ ਕੀਤਾ ਗਿਆ ਤੇ ਹੋਰ ਤਾਂ ਹੋਰ ਨਗਰ ਨਿਗਮ ਮੋਗਾ ਤੋਂ ਵੀ ਕੋਈ 200 ਦੇ ਕਰੀਬ ਕਰਮਚਾਰੀਆਂ ਨੂੰ ਰੈਲੀ ਵਿਚ ਲਿਜਾਇਆ ਗਿਆ | ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਜੋ ਮੁੱਖ ਮੰਤਰੀ ਦਾ ਭਾਸ਼ਣ ਸੀ, ਉਹ ਵੀ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ ਕਿਉਂਕਿ ਉਹ ਸਿਵਾਏ ਚੁਟਕਲਿਆਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਿੰਦਣ ਤੇ ਮਾੜੀ ਸ਼ਬਦਾਵਲੀ ਬੋਲਣ ਤੋਂ ਸਿਵਾਏ ਕੁਝ ਨਹੀਂ ਬੋਲਦੇ | ਰਵੀ ਗਰੇਵਾਲ ਨੇ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿਚ ਕਾਂਗਰਸ ਆਪਣੀ ਸਰਕਾਰ ਬਣਾਏਗੀ |
Ad Position 22
No active advertisement
ਪਿਛਲੀ ਖ਼ਬਰ ਇਕੋ ਸਥਾਨ 'ਤੇ ਗੁਣਵੱਤਾ ਭਰੀ ਸਿੱਖਿਆ ਦਾ ਕੇਂਦਰ ਬਣੀਆਂ ਐਸ.ਐਫ.ਸੀ. ਵਿੱਦਿਅਕ ਸੰਸਥਾਵਾਂ-ਅਭਿਸ਼ੇਕ ਜਿੰਦਲ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਕੈਂਪ <br/>
Ad Position 24