08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅਕਾਲ ਯੂਨੀਵਰਸਿਟੀ ਵਿਚ ਅੰਗਰੇਜ਼ੀ ਵਿਭਾਗ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਸਫ਼ਲ ਆਯੋਜਨ

Ad Position 21
No active advertisement
ਅਜੀਤ ਡੈਸਕ 08-04-2026
ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਅੰਗਰੇਜ਼ੀ ਵਿਭਾਗ ਵਲੋਂ 'ਮਹਾਂਸਾਗਰ ਜਵਾਬ ਦਿੰਦਾ ਹੈ: ਦੱਖਣੀ ਏਸ਼ੀਆਈ ਐਂਥਰੋਪੋਸੀਨ ਵਿਚ ਵਾਤਾਵਰਣਕ ਵਿਰੋਧ ਅਤੇ ਸੱਭਿਆਚਾਰਕ ਸੰਕਟ' ਵਿਸ਼ੇ 'ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਹਾਈਬਿ੍ਡ ਮੋਡ ਵਿਚ ਕੀਤਾ ਗਿਆ | ਇਸ ਕਾਨਫਰੰਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 120 ਵਿਦਵਾਨਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ | ਕਾਨਫਰੰਸ ਦਾ ਉਦਘਾਟਨ ਡੀਨ ਅਕੈਡਮਿਕ ਮੇਜਰ ਜਨਰਲ (ਸੇਵਾਮੁਕਤ) ਡਾ. ਜੀ. ਐੱਸ. ਲਾਂਬਾ ਵਲੋਂ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਾਤਾਵਰਣ ਸਬੰਧੀ ਚੁਣੌਤੀਆਂ ਅਤੇ ਸੱਭਿਆਚਾਰਕ ਸੰਕਟਾਂ ਦੇ ਮੌਜੂਦਾ ਦੌਰ ਵਿਚ ਅਜਿਹੀਆਂ ਵਿਗਿਆਨਕ ਅਤੇ ਸਾਹਿਤਕ ਚਰਚਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਪ੍ਰਸਿੱਧ ਕੀਨੋਟ ਵਕਤਿਆਂ ਵਿਚ ਡਾ: ਵਿਪਨ ਪਾਲ ਸਿੰਘ (ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ), ਡਾ: ਡੇਵਿਡ ਹਿਗਿਨਜ਼ (ਯੂਨੀਵਰਸਿਟੀ ਆਫ਼ ਲੀਡਜ਼) ਅਤੇ ਡਾ: ਅਨੁਪਮਾ ਮੋਹਨ (ਆਈ. ਆਈ. ਟੀ. ਜੋਧਪੁਰ) ਸ਼ਾਮਲ ਸਨ | ਉਨ੍ਹਾਂ ਨੇ ਆਪਣੇ ਵਿਸ਼ੇਸ਼ ਲੈਕਚਰਾਂ ਰਾਹੀਂ ਵਾਤਾਵਰਣਕ ਨਿਆਂ, ਬਲੂ ਹਿਊਮੈਨਿਟੀਜ਼, ਜਾਤੀ ਅਤੇ ਲਿੰਗ ਆਧਾਰਿਤ ਵਾਤਾਵਰਨ ਮਸਲੇ ਅਤੇ ਸਮੁੰਦਰੀ ਟਿਕਾਅ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਤਿ੍ਤ ਚਰਚਾ ਕੀਤੀ |


Ad Position 22
No active advertisement
ਪਿਛਲੀ ਖ਼ਬਰ ਡੇਢ ਕਿੱਲੋ ਭੁੱਕੀ ਸਮੇਤ ਇਕ ਕਾਬੂ, ਮਾਮਲਾ ਕੀਤਾ ਦਰਜ ਅਗਲੀ ਖ਼ਬਰ ਬਾਬਾ ਫ਼ਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ 2026 ਦਾ ਆਗ਼ਾਜ਼
Ad Position 24