ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਦਸਤਾਰ ਮੁਕਾਬਲਾ ਕਰਵਾਇਆ
ਅਜੀਤ ਡੈਸਕ
08-04-2026
ਇਸ ਮੁਕਾਬਲੇ ਵਿਚ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਜੇਤੂ ਵਿਦਿਆਰਥੀ ਵਿਚ ਪਹਿਲਾ ਸਥਾਨ ਏਕਮਜੋਤ ਸਿੰਘ (ਕਲਾਸ 9ਵੀਂ), ਦੂਜਾ ਸਥਾਨ ਮਨਕੀਰਤ ਸਿੰਘ (ਕਲਾਸ 9ਵੀਂ) ਅਤੇ ਤੀਜਾ ਸਥਾਨ ਦਲਵੀਰ ਸਿੰਘ ਕਲਾਸ 9ਵੀਂ ਨੇ ਹਾਸਿਲ ਕੀਤਾ | ਤਿੰਨੇ ਪੁਜ਼ੀਸਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਸਨਮਾਨਿਤ ਕੀਤਾ ਜਾਵੇਗਾ | ਇਹ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਦਿਲੋਂ ਵਧਾਈ ਦੇ ਹੱਕਦਾਰ ਹਨ | ਸਕੂਲ ਪਰਿਵਾਰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕਰਦਾ ਹੈ |