ਬਾਜਾਖਾਨਾ, 7 ਅਪ੍ਰੈਲ (ਜੀਵਨ ਗਰਗ)-ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਡਾ. ਨਵਪ੍ਰੀਤ ਗਰੇਵਾਲ ਦੀ ਪ੍ਰਧਾਨਗੀ ਹੇਠ ਬਲਾਕ ਬਾਜਾਖਾਨਾ ਅਧੀਨ ਆਉਂਦੇ ਪਿੰਡਾਂ ਵਿਚ 45 ਸਾਲ ਤੋਂ ਉੱਪਰ ਦੇ ਲੋਕ ਜਿਨ੍ਹਾਂ ਦੀ ਨੇੜੇ ਦੀ ਨਜ਼ਰ ਕਮਜ਼ੋਰ ਹੈ ਉਨ੍ਹਾਂ ਨੂੰ ਮੁਫ਼ਤ ਨਜ਼ਰ ਦੀਆਂ ਐਨਕਾਂ ਵੰਡਣ ਦੀ ਮੁਹਿੰਮ ਹੇਠ ਕੈਂਪ ਲਗਾਇਆ ਗਿਆ | ਅਪਥਾਲਮਿਕ ਅਫ਼ਸਰ ਅਨੁਪ੍ਰੀਆ ਨੇ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਕੰਟਰੋਲ ਆਫ਼ ਬਲਾਇੰਡਨੇਸ ਹੇਠ ਸ਼ੁਰੂ ਹੋਈ ਮੁਹਿੰਮ ਤਹਿਤ ਪਿੰਡ ਬਾਜਾਖਾਨਾ ਵਿਖੇ ਲੱਗੇ ਕੈਂਪ ਵਿਚ ਕਰੀਬ ਸੌ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ 80 ਲੋਕਾਂ ਨੂੰ ਨਜ਼ਰ ਦੀਆਂ ਐਨਕਾਂ ਮੌਕੇ 'ਤੇ ਵੰਡੀਆਂ ਗਈਆਂ | ਕੈਂਪ ਵਿਚ ਆਏ ਲੋਕਾਂ ਨੂੰ ਲੱਖਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ 'ਤੇ ਅਪਥਾਲਮਿਕ ਅਫ਼ਸਰ ਅਨੁਪ੍ਰੀਆ, ਕਮਲੇਸ਼ ਰਾਣੀ ਆਸ਼ਾ, ਨਿਰਮਲਜੀਤ ਕੌਰ ਆਸ਼ਾ ਆਦਿ ਮੌਜੂਦ ਸਨ |