ਕੋਟਕਪੂਰਾ, 7 ਅਪ੍ਰੈਲ (ਮੋਹਰ ਸਿੰਘ ਗਿੱਲ)-ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਨੇ ਸਥਾਨਕ ਪੁਰਾਣੀ ਦਾਣਾ ਮੰਡੀ ਵਿਚ ਕੰਨਿਆ ਕੰਪਿਊਟਰ ਸੈਂਟਰ ਵਿਖੇ ਸਭਾ ਦੀ ਮੀਟਿੰਗ ਦੌਰਾਨ ਆਖਿਆ ਕਿ ਸਮੂਹ ਅਹੁਦੇਦਾਰ ਤੇ ਮੈਂਬਰ ਆਪੋ-ਆਪਣਾ ਬਣਦਾ ਸਹਿਯੋਗ ਕਰਨ ਤਾਂ ਜੋ ਸੋਚੇ ਗਏ ਕਾਰਜ ਨੇਪਰੇ ਚੜ ਜਾ ਸਕਣ | ਮਿੰਕੂ ਮੱਕੜ ਨੇ ਦੱਸਿਆ ਕਿ 22 ਹਜ਼ਾਰ ਤੋਂ ਜ਼ਿਆਦਾ ਲੜਕੀਆਂ ਤੇ ਔਰਤਾਂ ਵਲੋਂ ਮੁਫ਼ਤ ਜਾਂ ਮਾਮੂਲੀ ਫੀਸਾਂ ਭਰ ਕੇ ਕੰਪਿਊਟਰ ਕੋਰਸ ਮੁਕੰਮਲ ਕੀਤੇ ਹਨ, ਉਨ੍ਹਾਂ ਦਾ ਸਾਰੀਆਂ ਸੁਆਣੀਆਂ ਨੂੰ ਬਹੁਤ ਫਾਇਦਾ ਹੋਇਆ ਹੈ | ਸਕੱਤਰ ਜਨਰਲ ਸੁਰਜੀਤ ਸਿੰਘ ਘੁਲਿਆਣੀ, ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਵਲੋਂ ਬੁਲਾਈ ਮੀਟਿੰਗ ਦੌਰਾਨ ਸਭਾ ਵਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਰਮੇਸ਼ ਸਿੰਘ ਗੁਲਾਟੀ, ਹਰਨਾਮ ਸਿੰਘ ਹਰਲਾਜ, ਅਮਰ ਸਿੰਘ ਮੱਕੜ ਤੇ ਮਨਮੋਹਨ ਸਿੰਘ ਚਾਵਲਾ ਨੇ ਦੱਸਿਆ ਕਿ ਸਮੂਹ ਕਾਰਜਕਾਰਨੀ ਮੈਂਬਰਾਂ ਨੇ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਧਾਨ ਵਲੋਂ ਉਲੀਕੇ ਕਾਰਜਾਂ ਨੂੰ ਨੇਪਰੇ ਚੜਾਉਣ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ | ਇਸ ਮੌਕੇ ਸ਼ਾਮ ਲਾਲ ਚਾਵਲਾ, ਜਸਪਾਲ ਮਖੀਜਾ, ਹਰਿੰਦਰ ਸਿੰਘ ਚੋਟਮੁਰਾਦਾ, ਬਲਵੰਤ ਸਿੰਘ ਅਰਨੇਜਾ, ਸਿਮਰਨਜੀਤ ਸਿੰਘ, ਸੁਰਿੰਦਰ ਅਰੋੜਾ, ਡਾ. ਸੁਨੀਲ ਛਾਬੜਾ, ਗੁਰਮੀਤ ਸਿੰਘ ਮੱਕੜ, ਗੁਰਬਚਨ ਸਿੰਘ ਟੋਨੀ, ਕੁਲਜੀਤ ਸਿੰਘ, ਟੀਟੂ ਛਾਬੜਾ, ਕੁਲਬੀਰ ਸਿੰਘ ਮੱਕੜ, ਸੰਗਤ ਸਿੰਘ, ਪ੍ਰੀਤਮ ਸਿੰਘ, ਰਾਜ ਅਰੋੜਾ, ਧਰਮਵੀਰ ਸਿੰਘ ਰਾਜੂ, ਮਨਜੀਤ ਸਿੰਘ ਘੁਲਿਆਣੀ, ਅਵਤਾਰ ਸਿੰਘ, ਗੁਰਮੀਤ ਸਿੰਘ ਮੀਤਾ, ਊਧਮ ਸਿੰਘ, ਹਰੀ ਚੰਦ ਧੀਂਗੜਾ ਆਦਿ ਹਾਜ਼ਰ ਸਨ |