ਜੈਤੋ, 7 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਜੈਤੋ ਵਿਖੇ ਪ੍ਰਧਾਨ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ (ਮਾਰਚ) ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ | ਪਿਛਲੇ ਮਹੀਨੇ ਮਿਤੀ 18.3.2026 ਨੂੰ ਜ਼ਿਲ੍ਹਾ ਪ੍ਰਧਾਨ ਦੀ ਚੋਣ ਹੋਣ ਬਾਰੇ ਦੱਸਿਆ, ਜਿਸ ਵਿਚ ਸੁਭਾਸ਼ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ, ਅਮਰਜੀਤ ਵਾਲੀਆ ਨੂੰ ਵਿੱਤ ਸਕੱਤਰ, ਬਲਾਕ ਜੈਤੋ ਤੋਂ ਗੁਰਮੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਮੱਲਾ ਅਤੇ ਦਰਸ਼ਨ ਸਿੰਘ ਅੰਕੜਾ ਵਿਭਾਗ ਨੂੰ ਮੈਂਬਰ ਵਜੋਂ ਚੁਣਿਆ ਗਿਆ | ਜਿਸ ਵਿਚ ਬਲਾਕ ਜੈਤੋ ਦੇ 12 ਸਾਥੀ ਸ਼ਾਮਿਲ ਹੋਏ | ਮੀਟਿੰਗ ਵਿਚ ਸਮੂਹ ਪੈਨਸ਼ਨਰਾਂ ਵਲੋਂ ਸੁਰਜੀਤ ਕੌਰ ਸਿਹਤ ਵਿਭਾਗ, ਵਿਜੈ ਕੁਮਾਰ ਭਰਾ ਪ੍ਰੇਮ ਕੁਮਾਰ, ਚਰਨਜੀਤ ਕੌਰ ਪਤਨੀ ਜਗਤਾਰ ਸਿੰਘ ਦਬੜ੍ਹੀਖਾਨਾ ਅਤੇ ਕੁਲਵੀਰ ਸਿੰਘ ਸੰਧੂ ਦੇ ਭਰਾ ਭੁਪਿੰਦਰ ਸਿੰਘ ਸੰਧੂ ਦੀ ਮÏਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸਮੂਹ ਪੈਨਸ਼ਨਰਾਂ ਵਲੋਂ ਭਗਵਾਨ ਸਿੰਘ ਨਿਆਮੀਵਾਲਾ, ਕਰਮਜੀਤ ਸਿੰਘ, ਲਛਮਣ ਦਾਸ ਚੰਦਭਾਨ, ਸੁਰਿੰਦਰ ਪਾਲ ਸਿੰਘ ਮੱਤਾ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਦਾ ਜਨਮ ਦਿਨ ਮਨਾ ਕੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਜੱਗਾ ਸਿੰਘ ਦੇ ਪੋਤਰੇ ਦੇ ਵਿਆਹ ਦੀ ਖੁਸ਼ੀ ਸਾਂਝੀ ਕੀਤੀ ਗਈ | ਜਨਰਲ ਸਕੱਤਰ ਗੁਰਮੀਤ ਸਿੰਘ ਵਲੋਂ ਲਾਈਫ਼ ਸਰਟੀਫਿਕੇਟ ਬਾਰੇ, ਐਲ.ਟੀ.ਸੀ. ਸਰਟੀਫਿਕੇਟ ਡਿਜੀਟਲ ਕਰਨ ਬਾਰੇ ਅਤੇ ਮਹੀਨਾ ਅਪ੍ਰੈਲ 2026 ਤੋਂ ਮੀਟਿੰਗ ਦਾ ਸਮਾਂ ਸਵੇਰੇ 9:00 ਵਜੇ ਕਰਨ ਬਾਰੇ ਸਮੂਹ ਪੈਨਸ਼ਨਰਾਂ ਨੂੰ ਜਾਣਕਾਰੀ ਦਿੱਤੀ | ਮੀਟਿੰਗ 'ਚ ਬੁਲਾਰੇ ਗੁਰਜੰਗ ਸਿੰਘ ਸੇਖੋਂ, ਸੁਰਿੰਦਰ ਪਾਲ ਸਿੰਘ ਝੱਖੜ੍ਹਵਾਲਾ, ਜਗਦੀਸ਼ ਰਾਏ ਅਰੋੜਾ, ਕੁਲਵੀਰ ਸਿੰਘ ਸੰਧੂ, ਸੁੰਦਰ ਸਿੰਘ ਬਾਜਾਖਾਨਾ, ਸੁਰਿੰਦਰ ਕੁਮਾਰ ਲੂੰਬਾ, ਬਾਬਾ ਵੀਰ ਸਿੰਘ ਅਤੇ ਮੁਖਤਿਆਰ ਸਿੰਘ ਬਿਸ਼ਨੰਦੀ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਅਮਰਜੀਤ ਸਿੰਘ, ਵਿੱਤ ਸਕੱਤਰ ਮੇਜਰ ਸਿੰਘ, ਸ਼ੇਰ ਸਿੰਘ, ਬੇਅੰਤ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਪਰਮਜੀਤ ਕÏਰ, ਵਿਜੈ ਕੁਮਾਰ, ਮੇਲਾ ਰਾਮ, ਹਰੀ ਪ੍ਰਕਾਸ਼, ਜਸਵਿੰਦਰ ਸਿੰਘ ਰੋੜੀਕਪੂਰਾ, ਗੁਰਚਰਨ ਸਿੰਘ ਰਾਮੇਆਣਾ, ਦਰਸ਼ਨ ਸਿੰਘ ਡੇਲਿਆਂਵਾਲੀ, ਸੁਖਦੇਵ ਸਿੰਘ ਝੱਖੜ੍ਹਵਾਲਾ, ਜਸਵੰਤ ਸਿੰਘ ਝੱਖੜਵਾਲਾ ਅਤੇ ਜਗਸੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਸ਼ਾਮਿਲ ਹੋਏ | ਮੀਟਿੰਗ ਦੇ ਅੰਤ ਵਿਚ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕੀਤਾ |