ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਦੇ ਬਾਨੀ ਕਾਰਜਕਾਰੀ ਮੈਂਬਰ ਅਤੇ ਜਨਰਲ ਸਕੱਤਰ ਸਵ: ਜਰਨੈਲ ਸਿੰਘ ਨਿਰਮਲ ਜਿਨ੍ਹਾਂ ਨੇ ਸੰਸਥਾ ਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਆਪਣੇ ਆਖਰੀ ਸਾਹ ਤੱਕ ਨਿਭਾਇਆ | ਮਹੀਨਾ ਮਾਰਚ ਵਿਚ ਸਵ: ਜਰਨੈਲ ਸਿੰਘ ਨਿਰਮਲ ਅਤੇ ਉਨ੍ਹਾਂ ਦੀ ਧਰਮ ਪਤਨੀ ਸਵ: ਗੁਰਦੇਵ ਕੌਰ ਦੇ ਜਨਮ ਦਿਨ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਬਜ਼ੁਰਗ ਪੈਨਸ਼ਨਰਜ਼ ਦੀ ਲੋੜ ਅਤੇ ਸਹੂਲਤ ਲਈ ਉਨ੍ਹਾਂ ਦੇ ਸਪੁੱਤਰ ਗੁਰਤੇਜ ਸਿੰਘ ਅਤੇ ਪੋਤਰੇ ਰਾਹੀਂ ਪਰਿਵਾਰ ਵਲੋਂ ਇਕ ਡਿਸਪੈਂਸਰ ਠੰਡਾ ਤੇ ਗਰਮ ਪਾਣੀ ਦੇਣ ਵਾਲਾ ਆਰ.ਓ ਸਿਸਟਮ ਸਮੇਤ ਵਾਟਰਕੇਨ ਐਸੋਸੀਏਸ਼ਨ ਨੂੰ ਭੇਟ ਕੀਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਤੇ ਸਮੂਹ ਮੈਂਬਰਾਂ ਨੇ ਜਰਨੈਲ ਸਿੰਘ ਨਿਰਮਲ ਦੇ ਪਰਿਵਾਰ ਨੂੰ ਦਿੱਤੇ ਚੰਗੇ ਸੰਸਕਾਰਾਂ ਦੀ ਸ਼ਲਾਘਾ ਕਰਦੇ ਹੋਏ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਹਰ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ | ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਗਿੱਲ, ਪਿ੍ੰਸੀਪਲ ਕਿ੍ਸ਼ਨ ਕੁਮਾਰ ਬਕੋਲੀਆ, ਇੰਜਨੀਅਰ ਅਜੀਤ ਸਿੰਘ, ਇੰਜਨੀਅਰ ਬਲਵੰਤ ਰਾਏ ਗੱਖੜ, ਸੰਤ ਸਿੰਘ ਸਾਬਕਾ ਪ੍ਰਧਾਨ, ਸੁਖਦੇਵ ਸਿੰਘ ਚਰਨ, ਸੁਖਇੰਦਰ ਸਿੰਘ ਧਾਲੀਵਾਲ, ਬਿਸ਼ਨ ਕੁਮਾਰ ਅਰੋੜਾ, ਅਮਰਜੀਤ ਸਿੰਘ ਵਾਲੀਆ, ਮਨੋਹਰ ਸਿੰਘ ਧੁੰਨਾ, ਗੁਰਦੇਵ ਸਿੰਘ ਭਾਣਾ, ਬਲਵਿੰਦਰ ਸਿੰਘ ਬਿੰਦੀ, ਮਨੋਹਰ ਸਿੰਘ ਦੀਪ, ਸੁਰਿੰਦਰ ਪਾਲ ਕੌਰ ਸਰਾਂ, ਮੱਘਰ ਸਿੰਘ, ਦਰਸ਼ਨ ਸਿੰਘ ਵਿਰਦੀ ਅਤੇ ਅਪਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ |