30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 13-04-2026
ਫ਼ਰੀਦਕੋਟ, 12 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਮੀਟਿੰਗ ਲਾਇਨ ਭਵਨ ਆਦਰਸ਼ ਨਗਰ ਫ਼ਰੀਦਕੋਟ ਵਿਖੇ ਕਲੱਬ ਪ੍ਰਧਾਨ ਮੋਹਿਤ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਬਿਕਰਮਜੀਤ ਸਿੰਘ ਢਿੱਲੋਂ ਨੇ ਸਾਰੇ ਮੈਂਬਰਾਂ ਨੂੰ ਜੀ ਆਇਆ ਨੂੰ ਆਖ ਕੀਤੀ | ਲਾਇਨ ਕਲੱਬਾਂ ਦੇ ਡਿਪਟੀ ਗਵਰਨਰ ਰਜਨੀਸ ਗਰੋਵਰ ਵਲੋਂ ਰੀਜਨਲ ਕਾਨਫ਼ਰੰਸ ਜੋ ਪਿਛਲੇ ਦਿਨੀਂ ਫ਼ਿਰੋਜ਼ਪੁਰ ਵਿਖੇ ਹੋਈ, ਦੌਰਾਨ ਲਾਇਨਜ਼ ਕਲੱਬ ਫ਼ਰੀਦਕੋਟ ਨੂੰ ਮਿਲੇ ਐਵਾਰਡਾਂ ਬਾਰੇ ਚਾਨਣਾ ਪਾਇਆ | ਨਵਦੀਪ ਸਿੰਘ ਰਿੱਕੀ ਨੂੰ ਰੀਜਨਲ ਕਾਨਫ਼ਰੰਸ ਦੌਰਾਨ ਲਾਇਨਜ਼ ਸੰਸਥਾਵਾਂ 'ਚ 20 ਸਾਲ ਪੂਰੇ ਕਰਨ 'ਤੇ ਸ਼ਾਨਦਾਰ ਸੇਵਾਵਾਂ ਦੇਣ 'ਤੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਗੁਰਿੰਦਰ ਮੋਹਨ ਸਿੰਘ, ਪ੍ਰਦੱਮਣ ਸਿੰਘ, ਗੁਰਚਰਨ ਸਿੰਘ ਗਿੱਲ, ਗਰੀਸ ਸੁਖੀਜਾ, ਲੁਕਿੰਦਰ ਸ਼ਰਮਾ, ਗੁਰਮੇਲ ਸਿੰਘ ਜੱਸਲ ਅਤੇ ਸੰਜੀਵ ਅਰੋੜਾ ਹਾਜ਼ਰ ਸਨ | ਅੰਤ ਸਿੰਘ ਕਲੱਬ ਪ੍ਰਧਾਨ ਮੋਹਿਤ ਗੁਪਤਾ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਡਨੀ ਪੀੜਤ ਵਿਅਕਤੀ ਦੀ ਆਰਥਿਕ ਸਹਾਇਤਾ ਕੀਤੀ ਅਗਲੀ ਖ਼ਬਰ ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਦੀ ਮੀਟਿੰਗ
Ad Position 24