ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਿਸਾਨ ਤੇ ਮਜ਼ਦੂਰ ਮੋਰਚੇ ਵਲੋਂ ਗੈਸ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 14-04-2026

ਗਿੱਦੜਬਾਹਾ, 13 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਯੂਨੀਅਨ, ਮਜ਼ਦੂਰ ਗੈਰ ਰਾਜਨੀਤਿਕ ਮੋਰਚੇ ਵਲੋਂ ਸਿਲੰਡਰ ਨਾ ਮਿਲਣ ਦੇ ਰੋਸ ਵਜੋਂ ਦੁੱਗਲ ਗੈਸ ਏਜੰਸੀ ਕੋਟਭਾਈ ਦੇ ਸਾਹਮਣੇ ਧਰਨਾ ਲਗਾਇਆ ਗਿਆ ਤੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਯੂਨੀਅਨ, ਮਜ਼ਦੂਰ ਗੈਰ ਰਾਜਨੀਤਿਕ ਮੋਰਚੇ ਦੇ ਯੂਥ ਆਗੂ ਕੁਲਦੀਪ ਸਿੰਘ ਮਾਨ ਨੇਤਾ ਨੇ ਦੱਸਿਆ ਕਿ ਕੋਟਭਾਈ ਸਥਿਤ ਦੁੱਗਲ ਗੈਸ ਏਜੰਸੀ ਵਲੋਂ ਲੋਕਾਂ ਨੂੰ ਸਿਲੰਡਰ ਨਹੀਂ ਦਿੱਤੇ ਜਾ ਰਹੇ, ਸਗੋਂ ਬਲੈਕ 'ਚ ਵੇਚੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਸਿਲੰਡਰ ਲੈਣ ਲਈ ਸਵੇਰੇ 5 ਵਜੇ ਲਾਈਨ ਵਿਚ ਲੱਗ ਜਾਂਦੇ ਹਨ ਤੇ ਸ਼ਾਮ ਤੱਕ ਭੁੱਖੇ-ਭਾਣੇ ਲਾਈਨ ਵਿਚ ਖੜ੍ਹੇ ਰਹਿਣ ਤੋਂ ਬਾਅਦ ਸ਼ਾਮ ਸਮੇਂ ਗੈਸ ਏਜੰਸੀ ਵਲੋਂ ਉਨ੍ਹਾਂ ਨੂੰ ਖ਼ਾਲੀ ਘਰ ਮੋੜ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਅੱਜ ਕੁਝ ਸਮੇਂ ਲਈ ਧਰਨਾ ਦਿੱਤਾ ਗਿਆ ਹੈ | ਜੇਕਰ ਗੈਸ ਏਜੰਸੀ ਵਲੋਂ ਆਪਣਾ ਵਿਵਹਾਰ ਨਾ ਬਦਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਗੈਸ ਏਜੰਸੀ ਖ਼ਿਲਾਫ਼ ਵੱਡਾ ਮੋਰਚਾ ਲਗਾਇਆ ਜਾਵੇਗਾ | ਦੂਜੇ ਪਾਸੇ ਦੁੱਗਲ ਗੈਸ ਏਜੰਸੀ ਦੇ ਸੁਰਿੰਦਰ ਦੁੱਗਲ ਨੇ ਕਿਹਾ ਕਿ ਮਗਰੋਂ ਆ ਰਹੀ ਗੈਸ ਸਪਲਾਈ ਤੇ ਬੁਕਿੰਗ ਦੇ ਹਿਸਾਬ ਨਾਲ ਖ਼ਪਤਕਾਰਾਂ ਨੂੰ ਸਿਲੰਡਰ ਦਿੱਤੇ ਜਾ ਰਹੇ ਹਨ | ਇਸ ਮੌਕੇ ਨਾਨਕ ਸਿੰਘ ਫਕਰਸਰ, ਸੁਖਮੰਦਰ ਸਿੰਘ ਬੁੱਟਰ, ਜਗਸੀਰ ਸਿੰਘ ਕੋਟਭਾਈ, ਜਸਵੰਤ ਸਿੰਘ ਕੋਟਭਾਈ, ਜਗਦੇਵ ਸਿੰਘ ਸਾਹਿਬ ਚੰਦ, ਤਰਸੇਮ ਸਿੰਘ, ਸੁਖਮੰਦਰ ਸਿੰਘ ਗੁੜੀ ਸੰਘਰ, ਬਾਬੂ ਸਾਹਿਬ ਚੰਦ, ਮਨਪ੍ਰੀਤ ਕੌਰ ਗੂੜੀ ਸੰਘਰ, ਹਰਬੰਸ ਕੌਰ ਗੂੜੀ ਸੰਘਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਫ਼ਸਲ ਪੱਕ ਕੇ ਤਿਆਰ, ਵਿਸਾਖੀ ਉਪਰੰਤ ਵਾਢੀ ਦਾ ਕੰਮ ਹੋਵੇਗਾ ਤੇਜ਼ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24
No active advertisement