ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਣਕ ਦੀ ਫ਼ਸਲ ਪੱਕ ਕੇ ਤਿਆਰ, ਵਿਸਾਖੀ ਉਪਰੰਤ ਵਾਢੀ ਦਾ ਕੰਮ ਹੋਵੇਗਾ ਤੇਜ਼

Ad Position 21
No active advertisement
ਅਜੀਤ ਡੈਸਕ 14-04-2026

ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ ਤੇ ਵਿਸਾਖੀ ਉਪਰੰਤ ਕਣਕ ਦੀ ਵਾਢੀ ਦਾ ਕੰਮ ਤੇਜ਼ ਹੋ ਜਾਵੇਗਾ | ਸੋਨੇ ਰੰਗੀਆਂ ਕਣਕ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈਆਂ ਹਨ | ਇਸ ਵਾਰ ਪਹਿਲਾਂ ਵਧੇ ਹੋਏ ਤਾਪਮਾਨ ਨੇ ਕਿਸਾਨਾਂ ਦੀ ਚਿੰਤਾ ਵਧਾਈ ਤੇ ਬਾਅਦ 'ਚ ਬੇਮੌਸਮੀ ਬਾਰਿਸ਼ ਤੇ ਵਾਰ-ਵਾਰ ਮੌਸਮ ਦੇ ਬਦਲਦੇ ਤੇਵਰਾਂ ਨੇ ਕਿਸਾਨਾਂ ਨੂੰ ਫ਼ਿਕਰਾਂ 'ਚ ਪਾਈ ਰੱਖਿਆ | ਕਈ ਪਿੰਡ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦੀ ਮਾਰ ਹੇਠ ਆ ਗਏ, ਜਿਨ੍ਹਾਂ ਦੀ ਪੱਕੀ ਹੋਈ ਕਣਕ ਦੀ ਫ਼ਸਲ ਨੇ ਕਿਸਾਨਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ | ਲਗਾਤਾਰ ਮੌਸਮ ਠੰਢਾ ਰਹਿਣ ਕਰਕੇ ਕਣਕ ਦੇ ਦਾਣੇ ਵੱਡੇ ਹੋਣ ਲਈ ਲਾਹੇਵੰਦ ਵੀ ਰਿਹਾ | ਵਿਰਲੇ ਟਾਵੇਂ ਖੇਤਾਂ 'ਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ | ਵਿਸਾਖੀ ਦਾ ਦਿਹਾੜਾ ਗੁਜ਼ਰਦੇ ਹੀ ਕਣਕ ਦੀ ਵਾਢੀ ਹੋਰ ਤੇਜ਼ ਹੋ ਜਾਵੇਗੀ | ਅੱਜ ਵੀ ਅਸਮਾਨ 'ਚ ਬੱਦਲਵਾਈ ਹੋਣ ਕਾਰਨ ਕਿਸਾਨ ਚਿੰਤਾ ਵਿਚ ਹਨ, ਕਿਉਂਕਿ ਹੁਣ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਤੇ ਜੇਕਰ ਬਾਰਿਸ਼ ਆਉਂਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ | ਕਣਕ ਦੀ ਵਾਢੀ ਜ਼ਿਆਦਾਤਰ ਕੰਬਾਇਨਾਂ ਰਾਹੀਂ ਹੀ ਹੁੰਦੀ ਹੈ | ਇਸ ਤੋਂ ਬਾਅਦ ਮਸ਼ੀਨਾਂ ਰਾਹੀਂ ਹੀ ਤੂੜੀ ਬਣਾਈ ਜਾਂਦੀ ਹੈ | ਬੇਮੌਸਮੀ ਬਾਰਿਸ਼ ਤਨੇ ਗੜੇ੍ਹਮਾਰੀ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਪਿੰਡ ਪ੍ਰਭਾਵਿਤ ਕੀਤੇ ਹਨ, ਜਿਸ ਮਗਰੋਂ ਵੱਖ-ਵੱਖ ਰਾਜਨੀਤਕ ਆਗੂਆਂ ਵਲੋਂ ਉਕਤ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਤੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ | ਆਗੂਆਂ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਸਾਦਿਕ ਅਧੀਨ ਪੈਂਦੀਆਂ ਮੰਡੀਆਂ 'ਚ ਪੁੱਜੀ 5 ਲੱਖ ਗੱਟੇ ਤੋਂ ਉੱਪਰ ਕਣਕ ਅਗਲੀ ਖ਼ਬਰ ਕਿਸਾਨ ਤੇ ਮਜ਼ਦੂਰ ਮੋਰਚੇ ਵਲੋਂ ਗੈਸ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ
Ad Position 24
No active advertisement