ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜਗਰਾੲੀਂ ਕਲਾਂ ਦੇ ਡੇਰਾ ਠਾਣੇ ਵਾਲਾ 'ਚ ਲੜਕੀਆਂ ਦੇ ਸਮੂਹਿਕ ਵਿਆਹ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 14-04-2026
ਪੰਜਗਰਾੲੀਂ ਕਲਾਂ, 13 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਸ੍ਰੀਮਾਨ ਸੰਤ ਕਿਸ਼ਨ ਸਿੰਘ ਵਿਰੱਕਤ ਦੀ ਸਾਲਾਨਾ ਯਾਦ ਨੂੰ ਸਮਰਪਿਤ ਤੇ ਨਵੇਂ ਦਰਬਾਰ ਸਾਹਿਬ ਦੇ ਰਸਮੀਂ ਉਦਘਾਟਨ ਮੌਕੇ ਪੰਜਗਰਾੲੀਂ ਕਲਾਂ ਦੇ ਡੇਰਾ ਠਾਣੇ ਵਾਲਾ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ, ਮਹੰਤ ਗਰੀਬ ਦਾਸ ਕੋਟਕਪੂਰਾ, ਮਹੰਤ ਸਤਨਾਮ ਸਿੰਘ ਮੋਗਾ, ਕੈਲਾਸ਼ ਮੁਨੀ ਡੇਰਾ ਭਾਈ ਗੁਰਦਾਸ ਮਾਨਸਾ, ਬਾਬਾ ਹਰਜਿੰਦਰ ਸਿੰਘ ਗੁਰੂ ਕੀ ਮਟੀਲੀ, ਬਾਬਾ ਰਾਜਵਿੰਦਰ ਸਿੰਘ ਘਰਾਗਣੇ ਵਾਲੇ, ਸੰਤ ਰਮਨਦੀਪ ਸਿੰਘ ਮੰਡੀਰਾਂ ਵਾਲੇ, ਬਾਬਾ ਨਿਰਵੈਰ ਸਿੰਘ, ਬਾਬਾ ਲਵਪ੍ਰੀਤ ਸਿੰਘ ਪੰਜਗਰਾੲੀਂ, ਮਹੰਤ ਸੁੰਦਰ ਦਾਸ ਗਊਸ਼ਾਲਾ ਵਾਲੇ, ਜਗੇਦਵ ਮੁਨੀ ਖਾਈ ਵਾਲੇ ਮਹੰਤ ਗੁਰਬਤਾ ਦਾਸ ਰੌਤੇ ਵਾਲਿਆਂ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਗੁਰਮਤਿ ਸਮਾਗਮ ਦੌਰਾਨ 12 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ ਤੇ ਸਮਾਗਮ 'ਚ ਪੁੱਜੇ ਸੰਤ ਮਹਾਂਪੁਰਸ਼ਾਂ ਵਲੋਂ ਨਵ-ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਅਰਦਾਸ ਬੇਨਤੀ ਕੀਤੀ | ਸਮਾਗਮ 'ਚ ਪੁੱਜੀਆਂ ਸੰਗਤਾਂ ਲਈ ਜਿੱਥੇ ਪੂਰਾ ਦਿਨ ਲੰਗਰ ਚੱਲਦਾ ਰਿਹਾ ਉੱਥੇ ਬਰਾਤਾਂ ਦੀ ਉਚੇਚ ਤੌਰ 'ਤੇ ਸੇਵਾ ਕੀਤੀ ਗਈ | ਸਮਾਗਮ ਦੇ ਅਖ਼ੀਰ ਵਿਚ ਨਿਰਮਲ ਡੇਰੇ ਦੇ ਮੁਖੀਏ ਮਹੰਤ ਚਮਕੌਰ ਸਿੰਘ ਵਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਨੂੰ ਸਫ਼ਲ ਬਣਾਉਣ ਲਈ ਸਮੂਹ ਪਿੰਡ ਵਾਸੀਆਂ ਨੇ ਤਨ-ਮਨ ਅਤੇ ਧਨ ਨਾਲ਼ ਸੇਵਾ ਕੀਤੀ | ਸਮਾਗਮ 'ਚ ਪੰਜਗਰਾੲੀਂ ਕਲਾਂ ਦੀਆਂ ਪੰਚਾਇਤਾਂ ਤੇ ਇਲਾਕੇ ਦੀਆਂ ਨਾਮਵਰ ਹਸਤੀਆਂ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸਨ |
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਸ਼ਰਮਾ ਦੀ ਅੰਤਿਮ ਅਰਦਾਸ ਮੌਕੇ ਉੱਦਮ ਕਲੱਬ ਜੈਤੋ ਨੇ ਬੂਟੇ ਵੰਡੇ ਅਗਲੀ ਖ਼ਬਰ ਪਹਿਲਵਾਨ ਪ੍ਰਦੀਪ ਸਿੰਘ ਖੋਸਾ ਨੇ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ
Ad Position 24
No active advertisement