ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 14-04-2026
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਅਗਵਾਈ ਵਿਚ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ | ਮੁੱਖ ਮੰਤਰੀ ਪੰਜਾਬ ਦੇ ਨਾਂਅ ਦਿੱਤੇ ਮੰਗ ਪੱਤਰ ਵਿਚ ਪਿਛਲੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਪਿੰਡਾਂ ਵਿਚ ਗੜ੍ਹੇਮਾਰੀ ਤੇ ਬੇਮੌਸਮੀ ਬਾਰਿਸ਼ ਨਾਲ ਫ਼ਸਲਾਂ ਦੇ ਸੌ ਫ਼ੀਸਦੀ ਨੁਕਸਾਨ ਦੇ ਮੁਆਵਜ਼ੇ ਲਈ ਜੋ ਗਿਰਦਾਵਰੀ ਜਾਂ ਫ਼ਸਲ ਦੇ ਨੁਕਸਾਨ ਦਾ ਮੁਆਇਨਾ ਕਰਨਾ, ਉਹ ਇਕ ਜਾਂ ਦੋ ਦਿਨਾਂ ਵਿਚ ਕੀਤਾ ਜਾਵੇ ਤਾਂ ਜੋ ਕਿਸਾਨ ਫ਼ਸਲ ਦੇ ਬਚੇ-ਖੁਚੇ ਨਾੜ ਤੋਂ ਤੂੜੀ ਵਗੈਰਾ ਬਣਾ ਸਕਣ | ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਫ਼ਸਲਾਂ ਦੇ ਹੋਏ ਨੁਕਸਾਨ ਲਈ ਘੱਟੋ-ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਮੁਆਵਜ਼ਾ ਤੁਰੰਤ ਫ਼ੌਰੀ ਪ੍ਰਭਾਵ ਨਾਲ ਸਿੱਧਾ ਕਾਸ਼ਤਕਾਰ, ਜਿਸ ਨੇ ਫ਼ਸਲ ਦੀ ਬਿਜਾਈ ਕੀਤੀ ਹੈ, ਉਸ ਨੂੰ ਹੀ ਮਿਲੇ, ਨਾ ਕਿ ਸਿਫ਼ਾਰਸ਼ ਨਾਲ ਉਸ ਨੂੰ ਜਿਸ ਦਾ ਕਿ ਨੁਕਸਾਨ ਹੋਇਆ ਹੀ ਨਹੀਂ | ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਾਲੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ | ਇਸ ਸਮੇਂ ਕਿਸਾਨ ਆਗੂ ਗੁਰਤੇਜ ਸਿੰਘ ਉਦੇਕਰਨ, ਗੁਰਦਰਸ਼ਨ ਸਿੰਘ ਰੁਪਾਣਾ, ਨਿਰਮਲ ਸਿੰਘ ਸੰਗੂਧੌਣ, ਜਸਵੰਤ ਸਿੰਘ ਕੋਟਲੀ ਸੰਘਰ, ਬੇਅੰਤ ਸਿੰਘ ਬੱਲਮਗੜ੍ਹ, ਅਵਤਾਰ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਸੰਧੂ, ਗੁਰਦੀਪ ਸਿੰਘ ਫੂਲੇਵਾਲਾ, ਗੁਰਦਿਆਲ ਸਿੰਘ ਕੋਟਲੀ ਸੰਘਰ, ਗੁਰਪ੍ਰੀਤ ਸਿੰਘ ਗੰਧੜ, ਜਿੰਦਰ ਸਿੰਘ ਮੁਕਤਸਰ, ਸਤਨਾਮ ਸਿੰਘ ਸਰਪੰਚ ਸਰਾਵਾਂ ਬੋਦਲਾ, ਗੁਰਜੀਤ ਸਿੰਘ ਸਾਬਕਾ ਸਰਪੰਚ ਸਰਾਵਾਂ ਬੋਦਲਾ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਬਲਜਿੰਦਰ ਸਿੰਘ ਕੱਟਿਆਂਵਾਲੀ, ਸੰਦੀਪ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਮਰਾੜ੍ਹ ਕਲਾਂ, ਗੁਰਚਰਨ ਸਿੰਘ, ਸੁਖਮੰਦਰ ਸਿੰਘ, ਦਰਸ਼ਨ ਸਿੰਘ ਮੋਦਲੇਵਾਲਾ, ਦਲਜੀਤ ਸਿੰਘ ਸੀਰਵਾਲੀ, ਬਚਿੱਤਰ ਸਿੰਘ ਭਗਵਾਨਪੁਰਾ, ਸਾਂਝਾ ਰਾਮ ਭਗਵਾਨਪੁਰਾ, ਬਲਦੇਵ ਸਿੰਘ, ਹਰਪਾਲ ਸਿੰਘ ਅਬੁੱਲਖੁਰਾਣਾ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਦਲਜੀਤ ਸਿੰਘ ਅਕਾਲਗੜ੍ਹ, ਨਿਰਵੈਲ ਸਿੰਘ ਫ਼ੱਤਣਵਾਲਾ, ਹਰਦੀਪ ਸਿੰਘ ਹਰੀਕੇ ਕਲਾਂ, ਕਿ੍ਪਾਲ ਸਿੰਘ ਵੱਟੂ, ਗੁਰਚਰਨ ਸਿੰਘ ਬਾਂਮ ਅਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਤੇ ਬਾਰਿਸ਼ ਨਾਲ ਪ੍ਰਭਾਵਿਤ ਫ਼ਸਲ ਦੇ ਨਮੂਨੇ ਇਕੱਠੇ ਕੀਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ '... ਅਗਲੀ ਖ਼ਬਰ ਪੰਜਗਰਾੲੀਂ ਕਲਾਂ ਦੇ ਸਰਕਾਰੀ ਸਕੂਲ ਦੀ ਮੈਰਿਟ 'ਚ ਆਉਣ ਵਾਲੀ ਵਿਦਿਆਰਥਣ ਸਨਮਾਨਿਤ
Ad Position 24
No active advertisement