ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਿਤਾਬੀ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣੀ ਜ਼ਰੂਰੀ-ਰੋਮਾਣਾ

Ad Position 21
No active advertisement
ਅਜੀਤ ਡੈਸਕ 14-04-2026
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਆਧੁਨਿਕ ਯੁਗ ਭਾਵੇਂ ਸਾਇੰਸ ਦਾ ਯੁੱਗ ਹੈ, ਜਿਸ ਨਾਲ ਸਾਡੀ ਜ਼ਿੰਦਗੀ ਬਹੁਤ ਖ਼ੁਸ਼ਹਾਲ ਤੇ ਸੌਖੀ ਹੋ ਗਈ ਹੈ | ਅਸੀਂ ਘਰ ਬੈਠੇ ਮਿੰਟਾਂ ਸਕਿੰਟਾਂ 'ਚ ਦੁਨੀਆਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਾਂ | ਮਸ਼ੀਨਰੀ ਨੇ ਸਾਡੀ ਜ਼ਿੰਦਗੀ ਜਿਉਣ ਦਾ ਰੰਗ-ਢੰਗ ਬਦਲ ਦਿੱਤਾ ਹੈ | ਇਸ ਵਿਗਿਆਨਿਕ ਯੁੱਗ 'ਚ ਕਈ ਦਿਨਾਂ ਦਾ ਸਫ਼ਰ ਕੁਝ ਘੰਟਿਆਂ 'ਚ ਤੇ ਕਈ ਘੰਟਿਆਂ ਦਾ ਸਫ਼ਰ ਮਿੰਟਾਂ ਵਿਚ ਤਹਿ ਹੋ ਜਾਂਦਾ ਹੈ | ਇਹ ਪ੍ਰਗਟਾਵਾ ਸੇਵਾ ਮੁਕਤ ਪਿ੍ੰਸੀਪਲ ਤੇ ਗਾਇਕ ਸਾਧੂ ਸਿੰਘ ਰੋਮਾਣਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਅਜੋਕੇ ਸਮੇਂ ਵਿਚ ਸਾਡੇ ਬੱਚੇ ਪੜ੍ਹਾਈ ਲਿਖਾਈ 'ਚ ਬਹੁਤ ਅੱਗੇ ਲੰਘ ਚੁੱਕੇ ਹਨ | ਕੁਝ ਡਾਕਟਰ, ਮਾਸਟਰ, ਵਿਗਿਆਨੀ, ਮਕੈਨਿਕ ਆਦਿ ਬਣ ਚੁੱਕੇ ਹਨ, ਪਰ ਕੁਝ ਨੂੰ ਛੱਡ ਕੇ ਬਹੁਤ ਸਾਰੇ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਦੀ ਘਾਟ ਰੜਕਦੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਕਿਤਾਬੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਨੈਤਿਕ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ | ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਵਿਚ ਵੱਡਿਆਂ ਪ੍ਰਤੀ ਪਿਆਰ ਸਤਿਕਾਰ, ਸੱਭਿਆਚਾਰ, ਸੱਚਾਈ ਤੇ ਸੱਚ, ਆਦਰਸ਼ ਰੀਤੀ ਰਿਵਾਜ਼ ਪੜ੍ਹਾਉਣ-ਸਮਝਾਉਣ ਦੀ ਬਹੁਤ ਵੱਡੀ ਲੋੜ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਨੈਤਿਕ ਸਿੱਖਿਆ ਜ਼ਰੂਰ ਦੇਣ |
Ad Position 22
No active advertisement
ਪਿਛਲੀ ਖ਼ਬਰ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਚੱਲ ਰਹੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
Ad Position 24
No active advertisement