ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰੂ ਤੇਗ ਬਹਾਦਰ ਖ਼ਾਲਸਾ ਮਿਡਲ ਸਕੂਲ ਦਾ 8ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 14-04-2026
ਮਲੋਟ, 13 ਅਪ੍ਰੈਲ (ਪਾਟਿਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਦੌਰਾਨ ਗੁਰੂ ਤੇਗ ਬਹਾਦਰ ਖ਼ਾਲਸਾ ਸੀਨੀਅਰ ਸੰਕੈਡਰੀ ਸਕੂਲ ਮਲੋਟ ਦੇ ਮਿਡਲ ਵਿੰਗ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਸਕੂਲ ਦੇ ਮਿਡਲ ਵਿੰਗ ਦੇ ਹੈੱਡ ਮਿਸਟ੍ਰੈੱਸ ਨੀਲਮ ਜੁਨੇਜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 8ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਸਾਰੇ 68 ਵਿਦਿਆਰਥੀ ਪਾਸ ਹੋਏ, ਜਿਨ੍ਹਾਂ 'ਚੋਂ 3 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ, 8 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ, 20 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਤੇ 40 ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਪਹਿਲੇ ਦਰਜੇ 'ਚ ਅੰਕ ਹਾਸਿਲ ਕੀਤੇ | ਉਨ੍ਹਾਂ ਦੱਸਿਆ ਕਿ ਦਿਕਸ਼ਾ ਪੁੱਤਰੀ ਦੀਪਕ ਕੁਮਾਰ ਤੇ ਪਰਮਪਾਲ ਸਿੰਘ ਪੁੱਤਰ ਰਾਜਪਾਲ ਸਿੰਘ ਨੇ 550/600 (91.67 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਪਹਿਲਾ, ਮਨਮੀਤ ਕੌਰ ਪੁੱਤਰ ਸੁਖਦੇਵ ਸਿੰਘ ਨੇ 543/600 (91.67 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਦੂਜਾ ਤੇ ਮਿਹਰ ਪੁੱਤਰੀ ਨਰੇਸ਼ ਕੁਮਾਰ ਨੇ 535/600 (89.2 ਪ੍ਰਤੀਸ਼ਤ) ਅੰਕ ਹਾਸਿਲ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਹਿਨਾ ਨੇ 522/600 (87 ਪ੍ਰਤੀਸ਼ਤ) ਅੰਕ ਲੈ ਕੇ ਚੌਥਾ, ਪਲਕਦੀਪ ਨੇ 506/600 (84.3 ਪ੍ਰਤੀਸ਼ਤ) ਅੰਕ ਲੈ ਕੇ ਪੰਜਵਾਂ, ਵੈਭਵ ਨੇ 498/600 (83 ਪ੍ਰਤੀਸ਼ਤ) ਅੰਕ ਹਾਸਿਲ ਕਰਕੇ 6ਵਾਂ ਤੇ ਅਨਮੋਲਪ੍ਰੀਤ ਨੇ 494/600 (82.3 ਪ੍ਰਤੀਸ਼ਤ) ਅੰਕ ਹਾਸਿਲ ਕਰਕੇ 7ਵਾਂ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਸੰਧੂ, ਮੈਨੇਜਰ ਜਸਪਾਲ ਕੌਰ, ਸੈਕਟਰੀ ਸੁਖਮਨਦੀਪ ਸਿੰਘ ਭੁੱਲਰ ਤੇ ਪਿ੍ੰਸੀਪਲ ਸੋਨੀਆ ਸ਼ਰਮਾ ਨੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਜ਼ਿਕਰਯੋਗ ਹੈ ਕਿ ਸਕੂਲ ਦਾ ਹਾਲ ਹੀ 'ਚ ਆਏ ਪੰਜਵੀਂ ਦੇ ਨਤੀਜੇ 'ਚ 3 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅਤੇ ਦੋ ਵਿਦਿਆਰਥੀਆਂ ਨੇ 99 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕਰਕੇ ਸਕੂਲ ਦਾ ਗੌਰਵ ਵਧਾਇਆ ਸੀ |
Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਸਾਬਕਾ ਸੈਨਿਕ ਕਰਨਗੇ ਉਪਰਾਲਾ-ਗੰਧੜ
Ad Position 24
No active advertisement