ਦੋਦਾ, 13 ਅਪ੍ਰੈਲ (ਰਵੀਪਾਲ)-ਟੂਰਨਾਮੈਂਟ ਪ੍ਰਬੰਧਕ ਕਮੇਟੀ ਦੋਦਾ ਵਲੋਂ ਐੱਨ.ਆਰ.ਆਈਜ਼., ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਵਿਸਾਖੀ ਮੇਲੇ ਮੌਕੇ ਕਬੱਡੀ ਤੇ ਰੱਸਾਕਸੀ ਦੇ ਮੁਕਾਬਲੇ ਧੰਨ ਧੰਨ ਡੇਰਾ ਬਾਬਾ ਧਿਆਨ ਦਾਸ ਜੀ ਦੋਦਾ ਦੇ ਗਰਾਊਾਡ ਵਿਖੇ ਕਰਵਾਏ ਗਏ | ਅਰਦਾਸ ਉਪਰੰਤ ਬਾਬਾ ਅਮਰ ਸਿੰਘ, ਧਾਰਮਿਕ ਆਗੂਆਂ ਤੇ ਪੰਚਾਇਤ ਵਲੋਂ ਰੀਬਨ ਕੱਟ ਕੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਪਹਿਲਾਂ ਬੱਚਿਆਂ ਦੇ 35 ਕਿੱਲੋ ਭਾਰ ਵਾਰ ਮੁਕਾਬਲੇ ਕਰਵਾਏ ਗਏ | ਖੇਡ ਪ੍ਰਬੰਧਕ ਕਮੇਟੀ ਵਲੋਂ ਬਹੁਤ ਵਧੀਆ ਪ੍ਰਬੰਧ ਤੇ ਮੈਡੀਕਲ ਸੇਵਾਵਾਂ ਲਈ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੋਦਾ ਵਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਮੌਕੇ ਸਰਪੰਚ ਭਾਗ ਸਿੰਘ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਪੰਚ ਬੋਹੜ ਸਿੰਘ ਖ਼ਾਲਸਾ, ਸਰਦੂਲ ਸਿੰਘ ਮੈਂਬਰ, ਜਗਮੋਹਨ ਸਿੰਘ ਬਰਾੜ ਮੈਂਬਰ, ਸੁਖਦੇਵ ਸਿੰਘ ਮੈਂਬਰ, ਜੱਗਾ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਚੇਅਰਮੈਨ ਜਗਦੀਸ਼ ਕਟਾਰੀਆ, ਸੁਖਪਾਲ ਸਿੰਘ ਬਰਾੜ ਪ੍ਰਧਾਨ, ਗੁਰਮੇਲ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਹਰਦੇਵ ਸਿੰਘ ਮੈਂਬਰ, ਬਲਵਿੰਦਰ ਸਿੰਘ ਸਾਬਕਾ ਐੱਮ.ਡੀ., ਅੰਮਿ੍ਤਪਾਲ ਬਰਾੜ, ਤੇਜਾ ਸਿੰਘ ਬਰਾੜ, ਡਾ. ਗੁਰਮੀਤ ਸਿੰਘ ਗਿੱਲ, ਸਮੂਹ ਪ੍ਰਬੰਧਕ ਕਮੇਟੀ ਦੋਦਾ, ਖਿਡਾਰੀ ਹਾਜ਼ਰ ਸਨ |