21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਵਲੋਂ ਫ਼ਰੀਦਕੋਟ ਦੀ ਪ੍ਰਮੁੱਖ ਅਨਾਜ ਮੰਡੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 15-04-2026
ਫ਼ਰੀਦਕੋਟ, 14 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਦੀਆਂ ਮੰਡੀਆਂ ਵਿਚ ਕਣਦ ਦੀ ਖ਼ਰੀਦ ਨਾ ਹੋਣ 'ਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਆਪਣੇ ਆਗੂਆਂ ਅਤੇ ਵਰਕਰਾਂ ਨਾਲ ਫ਼ਰੀਦਕੋਟ ਸ਼ਹਿਰ ਦੀ ਪ੍ਰਮੁੱਖ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਇਸ ਗੱਲ 'ਤੇ ਚਿੰਤਾ ਵਿਅਕਤ ਕੀਤੀ ਕਿ ਮੰਡੀ ਵਿਚ ਕਣਕ ਦੀਆਂ ਢੇਰੀਆਂ ਦੇ ਅੰਬਾਰ ਲੱਗੇ ਹੋਏ ਹਨ | ਸਰਕਾਰ ਦਾ ਕੋਈ ਵੀ ਸਪੱਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿਖ ਰਿਹਾ | ਕਣਕ ਦੀ ਖ਼ਰੀਦ ਜਦੋਂ ਕਿ ਸਰਕਾਰ ਨੇ 1 ਅਪ੍ਰੈਲ ਤੋਂ ਸਰਕਾਰੀ ਖ਼ਰੀਦ ਆਰੰਭ ਕੀਤੀ ਹੋਈ ਹੈ | ਪਰ ਇਸ ਦੇ ਬਾਵਜੂਦ ਦੋ ਹਫ਼ਤੇ ਲੰਘ ਜਾਣ ਤੇ ਇਸ ਮੰਡੀ ਵਿਚ ਨਿਯਮਿਤ ਤੌਰ 'ਤੇ ਖ਼ਰੀਦ ਸ਼ੁਰੂ ਨਹੀਂ ਹੋਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੰਡੀਆਂ ਵਿਚ ਖੱਜਲ ਖੁਆਰੀ ਨੂੰ ਦੂਰ ਕਰਕੇ ਤੁਰੰਤ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾਵੇ ਅਤੇ ਇਸ ਦੇ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦਾ ਮੁੱਲ ਵੀ ਨਾਲ ਦੀ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ | ਇਸ ਮੌਕੇ ਬੱਬੂ ਬਰਾੜ ਨੇ ਮੰਡੀ ਵਿਚ ਲੱਗੇ ਕਣਕ ਦੇ ਅੰਬਾਰਾਂ ਨੂੰ ਦੇਖਦਿਆਂ ਚਿੰਤਾ ਵਿਅਕਤ ਕੀਤੀ ਕਿ ਪਹਿਲਾਂ ਮੌਸਮ ਦੀ ਕਾਰੋਪੀ ਨੇ ਕਿਸਾਨਾਂ ਦੀਆਂ ਪਾਲੀਆਂ ਹੋਈਆਂ ਫ਼ਸਲਾਂ ਤਹਿਸ ਨਹਿਸ਼ ਕਰ ਦਿੱਤੀਆਂ ਹੁਣ ਮੰਡੀਆਂ ਵਿਚ ਪਈ ਕਣਕ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ | ਉਨ੍ਹਾਂ ਇਸ ਦੇ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਖਰਾਬੇ ਦਾ ਵਾਜਿਬ ਮੁੱਲ ਇਸ ਮੁਸ਼ਕਲ ਦੇ ਦੌਰ 'ਚ ਕਿਸਾਨਾਂ ਨੂੰ ਅਦਾ ਕਰੇ | ਇਸ ਮੌਕੇ ਡਾ. ਜੰਗੀਰ ਸਿੰਘ ਜਨਰਲ ਸਕੱਤਰ ਸੇਵਾ ਦਲ ਪੰਜਾਬ, ਰਘਬੀਰ ਸਿੰਘ ਬੁਲਾਰਾ ਜ਼ਿਲ੍ਹਾ ਕਾਂਗਰਸ, ਲਖਵੀਰ ਸਿੰਘ ਲੱਖਾ ਚੇਅਰਮੈਨ ਐਸ.ਸੀ. ਸੈਲ ਜ਼ਿਲ੍ਹਾ ਫ਼ਰੀਦਕੋਟ, ਗੁਰਭਜਨ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਇੰਟਕ, ਚਰਨਜੀਤ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਗੁਰਬਿੰਦਰ ਸਿੰਘ ਟਹਿਣਾ ਕਾਰਜਕਾਰੀ ਪ੍ਰਧਾਨ ਬੀ.ਸੀ ਸੈਲ, ਡਾ. ਕਸ਼ਮੀਰ ਸਿੰਘ, ਜਸਵੀਰ ਸਿੰਘ ਜੱਸਾ, ਲਖਵਿੰਦਰ ਸਿੰਘ ਲੱਖਾ ਵਾਈਸ ਚੇਅਰਮੈਲ ਬਲਾਕ ਸੰਮਤੀ, ਬਲਬੀਰ ਸਿੰਘ ਟੈਂਟਾ ਸਰਪੰਚ ਫ਼ਰੀਦਕੋਟ ਦਿਹਾਤੀ, ਅਮਰਜੀਤ ਸਿੰਘ ਜੱਜ, ਗੁਰਚਰਨ ਸਿੰਘ ਨੱਥਲਵਾਲਾ, ਜਸਵਿੰਦਰ ਸਿੰਘ ਕੋਟਸੁਖੀਆ, ਕਸ਼ਮੀਰ ਸਿੰਘ ਸੰਧੂ ਸ਼ੇਰ ਸਿੰਘ ਵਾਲਾ, ਬਲਬੀਰ ਸਿੰਘ ਸੰਧੂ ਸ਼ੇਰ ਸਿੰਘ ਵਾਲਾ, ਸ਼ਿਵਰਾਜ ਸਿੰਘ ਬਰਾੜ ਸੇਵਾ ਮੁਕਤ ਮੈਨੇਜਰ, ਸੁਰਜੀਤ ਸਿੰਘ ਸੰਧੂ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ, ਸੁਖਮੰਦਰ ਸਿੰਘ ਸ਼ੇਰ ਸਿੰਘ ਵਾਲਾ ਅਤੇ ਦਰਸ਼ਨ ਸਿੰਘ ਸੇਵਾ ਮੁਕਤ ਡੀ.ਐਸ.ਪੀ. ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਫ਼ਰੀਦਕੋਟ ਦੀ ਮੀਟਿੰਗ ਅਗਲੀ ਖ਼ਬਰ ਜਿਉਣ ਵਾਲਾ 'ਚ ਅੱਗ ਲੱਗਣ ਨਾਲ ਡੇਢ ਏਕੜ ਕਣਕ ਸੜੀ
Ad Position 24