ਬਰਗਾੜੀ, 14 ਅਪ੍ਰੈਲ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਲੋਂ ਬ੍ਰਹਮਲੀਨ ਸੰਤ ਕਰਨੈਲ ਦਾਸ ਜੀ ਤੇ ਸਵਾਮੀ ਬ੍ਰਹਮ ਮੁਨੀ ਜੀ ਦੇ ਆਸ਼ੀਰਵਾਦ ਨਾਲ ਆਸ਼ਰਮ ਦੇ ਮੁਖੀ ਸੰਤ ਬਾਬਾ ਮੋਹਨ ਦਾਸ ਜੀ ਦੀ ਅਗਵਾਈ ਹੇਠ ਵਿਵੇਕ ਪੰਥ ਵਲੋਂ ਵਿਸਾਖੀ ਦੇ ਸ਼ੁੱਭ ਦਿਹਾੜੇ 'ਤੇ ਤਲਵੰਡੀ ਸਾਬੋ ਵਿਖੇ ਚਾਰ ਦਿਨ ਦੇ ਲੰਗਰ ਲਗਾਏ ਗਏ | ਜਥੇਦਾਰ ਟੇਕ ਸਿੰਘ ਧਨੌਲਾ ਨੇ ਵਿਵੇਕ ਪੰਥ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੰਤ ਮੋਹਨ ਦਾਸ ਜੀ ਤੇ ਸਮੂਹ ਵਿਵੇਕ ਪੰਥੀ ਸੰਤ ਮਹਾਤਮਾਂ ਦਾ ਧੰਨਵਾਦ ਕੀਤਾ ਤੇ ਸਿਰੋਪਾਓ ਦੇ ਕੇ ਸਨਮਾਨ ਕਰਦਿਆਂ ਕਿਹਾ ਕਿ ਖ਼ਾਲਸਾ ਪੰਥ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਤੇ ਇਸ ਦਿਨ ਵੱਖਰੇ ਖ਼ਾਲਸਾ ਪੰਥ ਦੀ ਸਥਾਪਨਾ ਹੋਈ ਸੀ | ਸੰਤ ਬਾਬਾ ਲਾਲ ਦਾਸ ਲੰਗੇਆਣਾ, ਸੰਤ ਰਿਸ਼ੀ ਰਾਮ ਜੈਤੋ, ਸੰਤ ਕਰਤਾਰ ਦਾਸ ਚੰਦਬਾਜਾ, ਸੰਤ ਰਾਮ ਨਰਾਇਣ ਮੌੜ ਮੰਡੀ, ਸੰਤ ਕਲਿਆਣ ਦੇਵ ਗਿੱਦੜਬਾਹਾ, ਸੰਤ ਗੰਗਾ ਰਾਮ ਜਲਾਲ, ਸੰਤ ਰਹਿਮਤ ਦਾਸ ਗੰਗਾ, ਸੰਤ ਬਸੰਤ ਦਾਸ ਬੇਗਾ, ਸੰਤ ਦਾਰਾ ਸਿੰਘ, ਸੰਤ ਗੁਰਲਾਲ ਸਿੰਘ, ਸੰਤ ਭਾਗ ਸਿੰਘ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਸੰਤ ਗੁਰਦੀਪ ਸਿੰਘ ਚੰਦਪੁਰਾਣਾ, ਮਾਤਾ ਇੰਦਰਜੀਤ ਕੌਰ, ਡਾ. ਵੀਰਪਾਲ ਕੌਰ, ਡਾ. ਈਸ਼ਰ ਸਿੰਘ ਆਦਿ ਹਾਜ਼ਰ ਸਨ |