ਫ਼ਰੀਦਕੋਟ, 15 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਐਨ.ਐਸ.ਐਸ. ਵਿਭਾਗ ਦੀ ਵਲੰਟੀਅਰ ਉੱਜਵਲਦੀਪ ਕੌਰ ਧਾਲੀਵਾਲ (ਬੀ.ਐਸ.ਸੀ ਐਗਰੀਕਲਚਰ ਭਾਗ ਦੂਜਾ) ਨੇ ਚੰਡੀਗੜ੍ਹ ਵਿਚ ਕੇਂਦਰ ਸਰਕਾਰ ਦੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿਚ ਭਾਗ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਇਸ ਪ੍ਰੋਗਰਾਮ ਦੌਰਾਨ ਉਸ ਨੇ ਪੈਨਲ ਡਿਸਕਸ਼ਨ ਤੇ ਮੌਕ ਪਾਰਲੀਮੈਂਟ ਵਿਚ ਸਰਗਰਮ ਭਾਗੀਦਾਰੀ ਕੀਤੀ | ਯੂਥ ਡਿਵੈਲਪਮੈਂਟ ਤੇ ਨਾਰੀ ਸ਼ਕਤੀ ਵਿਸ਼ੇ 'ਤੇ ਉਸ ਦੇ ਵਿਚਾਰਾਂ ਨੂੰ ਖੂਬ ਸਰਾਹਿਆ ਗਿਆ ਤੇ ਉਸ ਨੂੰ ਐਕਟਿਵ ਪਾਰਟੀਸਪੇਸ਼ਨ ਸਰਟੀਫਿਕੇਟ ਅਤੇ ਕਿੱਟ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਗੁਲਸ਼ਨ ਕੁਮਾਰ ਅਹੂਜਾ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਹੋਰ ਉਪਲਬਧੀਆਂ ਲਈ ਪ੍ਰੇਰਿਤ ਕੀਤਾ ਗਿਆ | ਇਸ ਪ੍ਰਾਪਤੀ ਲਈ ਐਨ.ਐਸ.ਐਸ. ਕੋਆਰਡੀਨੇਟਰ ਹਿਮਾਂਸ਼ੂ ਨਾਗਪਾਲ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਮਨਿੰਦਰ ਕੌਰ ਵਿਰਕ, ਡਾ. ਵੀਰਪਾਲ ਕੌਰ, ਹਰਪ੍ਰੀਤ ਸਿੰਘ ਸਫ਼ੀ, ਗਗਨਦੀਪ ਸਿੰਘ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ | ਉੱਜਵਲਦੀਪ ਕੌਰ ਦੀ ਇਸ ਪ੍ਰਾਪਤੀ 'ਤੇ ਪੂਰਾ ਐਨ.ਐਸ.ਐਸ. ਵਿਭਾਗ ਤੇ ਕਾਲਜ ਪਰਿਵਾਰ ਮਾਣ ਮਹਿਸੂਸ ਕਰਦਾ ਹੈ |