16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਿਜਲੀ ਦੀ ਲੁਕਣਮੀਚੀ ਕਾਰਨ ਪਿੰਡਾਂ ਦੇ ਲੋਕ ਹੋਏ ਔਖੇ, ਮੱਛਰਾਂ ਦੀ ਭਰਮਾਰ!

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 19-04-2026
ਕੋਟਕਪੂਰਾ, 18 ਅਪ੍ਰੈਲ (ਮੋਹਰ ਸਿੰਘ ਗਿੱਲ)-ਪਿਛਲੇ ਕੁਝ ਦਿਨਾਂ ਤੋਂ ਗਰਮੀ ਦੇ ਮੌਸਮ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਪਰ ਬਿਜਲੀ ਦੀ ਬਿਜਲੀ ਦੀ ਲੁਕਣਮੀਚੀ ਕਾਰਨ ਲੋਕ ਬੇਹੱਦ ਔਖੇ ਹੋ ਗਏ ਹਨ ਅਤੇ ਜਾਗ-ਜਾਗ ਕੇ ਰਾਤਾਂ ਕੱਟਣ ਲਈ ਮਜਬੂਰ ਹਨ | ਇਨ੍ਹਾਂ ਦਿਨਾਂ ਵਿਚ ਪਿੰਡਾਂ 'ਚ ਕਣਕ ਦੀ ਖੇਤਾਂ 'ਚ ਵਾਢੀ ਦਾ ਕੰਮ ਚੱਲਦਾ ਹੋਣ ਕਾਰਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਕਾਰਨ ਪੇਂਡੂ ਖੇਤਰਾਂ 'ਚ ਦਿਨ ਦੇ ਸਮੇਂ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ | ਆਮ ਕਰਕੇ ਇਹ ਕੱਟ ਸਵੇਰੇ 10 ਵਜੇ ਤੋਂ ਸ਼ਾਮ ਦੇ ਸਾਢੇ 6 ਵਜੇ ਤੱਕ ਲੱਗ ਰਿਹਾ ਹੈ | ਇਸ ਗੱਲ ਦਾ ਖ਼ਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਇਤਰਾਜ ਨਹੀਂ ਹੈ ਅਤੇ ਲੋਕ ਇਸ ਕੱਟ ਦਾ ਸਮਰਥਨ ਕਰ ਰਹੇ ਹਨ ਪਰ ਰਾਤ ਸਮੇਂ ਸਾਰੀ ਰਾਤ ਬਿਜਲੀ ਦੀ ਲੁਕਣ-ਮਿਚਾਈ ਕਾਰਨ ਲੋਕ ਬੇਹੱਦ ਔਖੇ ਹੋ ਰਹੇ ਹਨ, ਕਿਉਂ ਜੋ ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਰਾਤ ਹੀ ਇਕ ਵਧੀਆ ਜ਼ਰੀਆ ਹੈ | ਦੁੱਖ ਦੀ ਗੱਲ ਹੈ ਕਿ ਰਾਤ ਨੂੰ ਬਿਜਲੀ ਨਹੀਂ ਟਿਕਦੀ ਅਤੇ ਵਾਰ-ਵਾਰ ਕੱਟੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਮੱਛਰ ਨਾਲ ਯੁੱਧ ਕਰਨਾ ਪੈਂਦਾ ਹੈ | ਇਹ ਵੀ ਜ਼ਿਕਰਯੋਗ ਹੈ ਕਣਕ ਦੀ ਵਾਢੀ ਕਾਰਨ ਖੇਤਾਂ ਵਿਚਲਾ ਮੱਛਰ ਹੁਣ ਘਰਾਂ 'ਚ ਆ ਗਿਆ ਹੈ | ਬਿਜਲੀ ਸਪਲਾਈ ਦੇ ਵਾਰ-ਵਾਰ ਕੱਟਾਂ ਕਾਰਨ ਘਰਾਂ 'ਚ ਲੱਗੇ ਇਨਵਰਟਰ ਵੀ ਚਾਰਜਰ ਨਹੀਂ ਹੋ ਰਹੇ, ਉਹ ਛੇਤੀ ਹੀ ਚੀਕਾਂ ਮਾਰਨ ਲੱਗ ਜਾਂਦੇ ਹਨ | ਪਿੰਡ ਵਾਂਦਰ ਜਟਾਣਾ ਦੇ ਵਸਨੀਕ ਅਤੇ ਸੇਵਾ ਮੁਕਤ ਮੁੱਖ ਅਧਿਆਪਕ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪਿੰਡ 'ਚ ਬਿਜਲੀ ਚੱਜ ਨਾਲ ਨਾ ਆਉਣ ਕਾਰਨ ਸਮੁੱਚੇ ਪਿੰਡ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬੀਹਲੇਵਾਲਾ ਵਿਖੇ ਖੇਤਾਂ 'ਚ ਖੜ੍ਹੀ ਕਣਕ ਅਤੇ ਨਾੜ ਅੱਗ ਲੱਗਣ ਨਾਲ ਸੜ ਕੇ ਹੋਏ ਸੁਆਹ ਅਗਲੀ ਖ਼ਬਰ ਡੀ.ਸੀ.ਐਮ. ਸਕੂਲ ਦੇ ਅਭੀਜੋਤ ਨੇ ਦਸਵੀਂ ਵਿਚ ਜ਼ਿਲ੍ਹੇ 'ਚੋਂ ਟਾਪ ਕੀਤਾ <br/>
Ad Position 24