ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੀਰ ਈਸ਼ਾ ਜੀ ਵੈੱਲਫ਼ੇਅਰ ਸੁਸਾਇਟੀ ਸਾਦਿਕ ਵਲੋਂ ਧਾਰਮਿਕ ਅਤੇ ਸਨਮਾਨ ਸਮਾਗਮ ਅਚੀਵਮੈਂਟ ਐਵਾਰਡ-2026 ਕਰਵਾਇਆ

Ad Position 21
No active advertisement
ਅਜੀਤ ਡੈਸਕ 19-04-2026
ਸਾਦਿਕ, 17 ਅਪ੍ਰੈਲ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਪੀਰ ਈਸ਼ਾ ਜੀ ਵੈਲਫੇਅਰ ਸੁਸਾਇਟੀ ਸਾਦਿਕ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਸੰਗਤ ਦੇ ਸਹਿਯੋਗ ਨਾਲ ਦੂਜਾ ਸਾਲਾਨਾ ਧਾਰਮਿਕ ਅਤੇ ਸਨਮਾਨ ਸਮਾਗਮ ਅਚੀਵਮੈਂਟ ਐਵਾਰਡ-2026 ਸਾਦਿਕ ਦੇ ਮੁੱਖ ਚੌਂਕ ਵਿਖੇ ਕਰਵਾਇਆ ਗਿਆ | ਇਸ ਮੌਕੇ ਸਵੇਰ ਸਮੇਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਭਾਈ ਗੁਰਸੇਵਕ ਸਿੰਘ ਸਾਦਿਕ ਦੇ ਰਾਗੀ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਦੇ ਮੁੱਖ ਗ੍ਰੰਥੀ ਭਾਈ ਜਸਵਿੰਦਰ ਸਿੰਘ ਸੋਨੂੰ ਨੇ ਸਭਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ | ਇਸ ਸਮਾਗਮ ਵਿਚ ਸ਼ਾਮਿਲ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਪਰਮਬੰਸ ਸਿੰਘ ਬੰਟੀ ਰੋਮਾਣਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਭਾਈ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਫ਼ਰੀਦਕੋਟ, ਮਾਰਕਿਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ, ਸੁਖਰਾਜ ਸਿੰਘ ਰਾਜਾ ਸੰਧੂ ਪ੍ਰਧਾਨ ਟਰੰਕ ਯੂਨੀਅਨ, ਲਖਵਿਦੰਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਸਰਪੰਚ ਦੀਸ਼ਾ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੁਸਾਇਟੀ ਦੇ ਸਰਪ੍ਰਸਤ ਡਾ. ਸੰਤੋਖ ਸਿੰਘ ਸੰਧੂ ਅਤੇ ਗੁਲਜੀਤ ਸਿੰਘ ਢਿੱਲੋਂ ਨੇ ਸਭਨਾਂ ਨੂੰ ਜੀ ਆਇਆ ਕਿਹਾ | ਚੇਅਰਮੈਨ ਗੁਰਤੇਜ ਸਿੰਘ ਖੋਸਾ ਅਤੇ ਭਾਈ ਦਲੇਰ ਸਿੰਘ ਡੋਡ ਨੇ ਸੁਸਾਇਟੀ ਦੇ ਇਸ ਉੁੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਕੀਤਾ ਗਿਆ ਉਪਰਾਲਾ ਕਾਬਿਲੇ ਤਾਰੀਫ ਹੈ ਤੇ ਜੋ ਦੂਜਿਆਂ ਲਈ ਕੁਝ ਕਰਦੇ ਹਨ ਗੱਲਾਂ ਉਨ੍ਹਾਂ ਦੀਆਂ ਹੀ ਹੁੰਦੀਆਂ ਹਨ ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕੰਮ ਕਰਦਾ ਹੈ | ਭਾਈ ਡੋਡ ਨੇ ਸੁਸਾਇਟੀ ਦੀ ਮੰਗ 'ਤੇ ਪਿੰਡ ਨੂੰ ਪਾਣੀ ਵਾਲੀ ਟੈਂਕੀ ਅਤੇ ਇਕ ਆਰ.ਓ ਦੇਣ ਦਾ ਵਾਅਦਾ ਕੀਤਾ | ਇਸ ਉਪਰੰਤ ਡਾ. ਦਰਬਾਰਾ ਸਿੰਘ ਥਿੰਦ ਅਤੇ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ਼ ਸਰਵਿਸ ਸੁਸਾਇਟੀ ਸਾਦਿਕ ਨੂੰ ਸਮਾਜ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਮਾਗਮ ਦੇ ਦੂਜੇ ਦੌਰ ਵਿਚ ਵੱਖ ਵੱਖ ਉਪਲਬਧੀਆਂ ਹਾਸਿਲ ਕਰਨ ਵਾਲੇ ਲੜਕੇ/ਲੜਕੀਆਂ ਅਰਮਾਨ ਸ਼ਰਮਾ ਯੂ.ਪੀ.ਐਸ. ਸੀ, ਐਨ.ਡੀ.ਏ ਰੈਂਕ 791, ਜਸਮਨ ਸੰਧੂ ਕਾਨਿਆਂਵਾਲੀ ਏਸ਼ੀਅਨ ਗੋਲਡ ਮੈਡਲਿਸਟ ਥ੍ਰੋਬਾਲ, ਰਾਈਜਲ ਕੌਰ ਸੰਧੂ ਕਪਤਾਨ ਕਿ੍ਕਟ ਟੀਮ ਪੰਜਾਬ ਅੰਡਰ-15 ਲੜਕੀਆਂ, ਚਰਨਪ੍ਰੀਤ ਕੌਰ ਢਿੱਲੋਂ ਐਲ.ਐਲ.ਬੀ, ਐਲ.ਐਲ.ਐਮ ਮੈਂਬਰ ਬਲਾਕ ਸੰਮਤੀ, ਬੇਅੰਤ ਕੌਰ ਢਿੱਲੋਂ ਸਬ ਇੰਸਪੈਕਟਰ ਪੰਜਾਬ ਪੁਲਿਸ, ਉੱਡਣਪਰੀ ਨਵਜੋਤ ਕੌਰ ਸਾਦਿਕ , ਜਸਮੀਨ ਕੌਰ ਗੋਲਡ ਮੈਡਲਿਸਟ ਕਿੱਕ ਬਾਕਸਿੰਗ ਅੰਡਰ-17, ਪਵਨਦੀਪ ਕੌਰ ਸਾਦਿਕ ਅਤੇ ਹਰਮਨਜੀਤ ਕੌਰ ਸਾਦਿਕ ਦੋਵੇਂ ਜੇਤੂ ਥੋ੍ਰਬਾਲ ਜੂਨੀਅਰ ਨੈਸ਼ਨਲ ਕਾਂਸੀ ਮੈਡਲ ਆਦਿ ਨੂੰ ਅਚੀਵਮੈਂਟ ਐਵਾਰਡ-2026, ਸ਼ੀਲਡਾਂ, ਦੁਸ਼ਾਲੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੋਂ ਇਲਾਵਾ ਆਏ ਮਹਿਮਾਨਾਂ ਅਤੇ ਸਾਦਿਕ ਇਲਾਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਮਰਜੀਤ ਸਿੰਘ ਬਰਾੜ ਗੋਲੇਵਾਲਾ ਵਲੋਂ ਉਸਾਰੂ ਸੇਧ ਦੋਣ ਵਾਲੀਆਂ ਪੁਸਤਕਾਂ ਦੀ ਲਗਾਈ ਗਈ ਪਰਦ੍ਰਸ਼ਨੀ ਵਿਚ ਵੀ ਲੋਕਾਂ ਨੇ ਭਾਰੀ ਦਿਲਚਸਪੀ ਵਿਖਾਈ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਔਲਖ ਦੀਪ ਸਿੰਘ ਵਾਲਾ, ਸਰਪੰਚ ਜੈਦੀਪ ਸਿੰਘ ਬਰਾੜ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ ਸੰਧੂ, ਲਖਵਿੰਦਰ ਸਿੰਘ ਸੰਧੂ, ਗੁਰਲਾਲ ਸਿੰਘ ਠੇਕੇਦਾਰ, ਗਿਆਨ ਸਿੰਘ ਠੇਕੇਦਾਰ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ, ਡਾ. ਹਰਨੇਕ ਸਿੰਘ ਭੁੱਲਰ, ਨੰਬਰਦਾਰ ਹਰਪ੍ਰੀਤ ਸਿੰਘ ਸੰਧੂ, ਪੰਚ ਓਮ ਪ੍ਰਕਾਸ਼ ਗੋਰਾ, ਹਕੰਵਰਹਰਿੰਦਰ ਸਿੰਘ ਸੰਧੂ, ਰਜੇਸ਼ ਸ਼ਰਮਾ, ਮਲਕੀਤ ਮਨਾਵਾਂ, ਹੈਰੀ ਢਿੱਲੋੋਂ, ਜਥੇਦਾਰ ਚੰਦ ਸਿੰਘ ਡੋਡ, ਸੁਖਦੇਵ ਸਿੰਘ ਬਰਾੜ ਸੰਗਰਾਹੂਰ, ਗੁਰਮੀਤ ਸਿੰਘ ਸੰਧੂ ਸਾਧੂਵਾਲਾ, ਸੁਰਿੰਦਰ ਸੇਠੀ, ਡਾ. ਸੁਰਜੀਤ ਸਿੰਘ, ਬਖਤੌਰ ਸਿੰਘ ਢਿੱਲੋਂ, ਜਗਸੀਰ ਸਿੰਘ ਢਿੱਲੋਂ, ਬੋਹੜ ਸਿੰਘ ਰੁਪੱਈਆਂਵਾਲਾ, ਫੁੱਲਵਿੰਦਰ ਸਿੰਘ ਮੱਕੜ, ਰੂਪ ਸਿੰਘ ਢਿੱਲੋਂ, ਜਗਦੀਸ਼ ਸ਼ਰਮਾਂ, ਸੁਖਜਿੰਦਰ ਅਰੋੜਾ, ਉੱਤਮ ਸਿੰਘ ਡੋਡ, ਆਦਿ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਜਲਿ੍ਹਆਂਵਾਲਾ ਬਾਗ ਦੇ ਸਾਕੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ <br/> ਅਗਲੀ ਖ਼ਬਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ ਚਾਰ ਸ਼ੱਕੀ ਕਾਬੂ <br/>
Ad Position 24
No active advertisement