ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਡਾਇਰੈਕਟਰ ਪ੍ਰੋ. ਮਨੀਸ਼ ਕੁਮਾਰ ਜਿੰਦਲ ਦੀ ਅਗਵਾਈ ਵਿਚ ਰਾਜਨੀਤੀ ਸ਼ਾਸਤਰ ਵਿਭਾਗ ਦੀ ਜ਼ਿੰਮੇਵਾਰੀ ਵਿਚ ਵਿਸ਼ਾ 'ਸਮਕਾਲੀ ਪੰਜਾਬ ਦੀ ਰਾਜਨੀਤੀ ਵਿਚ ਸਮਾਜ ਅਤੇ ਰਾਜ' ਤਿੰਨ ਰੋਜ਼ਾ ਲੈਕਚਰ ਸੀਰੀਜ ਦੇ ਤੀਜੇ ਦਿਨ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਰਹੀ | ਪਹਿਲੇ ਦੋ ਦਿਨ ਆਨਲਾਈਨ ਸੈਸ਼ਨ ਵਿਚ ਡਾ. ਯੋਗੇਸ਼ ਕੁਮਾਰ ਜੀ.ਐੱਨ.ਡੀ.ਯੂ. ਅੰਮਿ੍ਤਸਰ ਅਤੇ ਦੂਜੇ ਦਿਨ ਸੁਮਨਦੀਪ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲੈਕਚਰ ਕੀਤਾ | ਤੀਜੇ ਦਿਨ ਦਾ ਸੈਸ਼ਨ ਆਫਲਾਈਨ ਸੀ | ਇਸ ਵਿਚ ਡਾ. ਵਰੁਣ ਗੋਇਲ ਡੀ.ਏ.ਵੀ. ਕਾਲਜ ਜਗਰਾਓਾ ਨੇ ਬਤੌਰ ਗੈਸਟ ਸਪੀਕਰ ਸ਼ਮੂਲੀਅਤ ਕੀਤੀ | ਵਿਦਿਆਰਥੀਆਂ ਨੇ ਬਹੁਤ ਹੀ ਚੰਗੇ ਸਵਾਲ ਪੁੱਛਦਿਆਂ ਚਰਚਾ ਵਿਚ ਹਿੱਸਾ ਲਿਆ | ਇਸ ਸਮੇਂ ਪ੍ਰੋ. ਨੀਸ਼ਾ ਜੈਨ, ਪ੍ਰੋ. ਸੁਰਜੀਤ ਲਹਿਰੀ, ਡਾ. ਥਿਨਲੈਸ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਗੁਰਜਸਵਿੰਦਰ ਸਿੰਘ, ਹਰਦੀਪ ਸਿੰਘ, ਡਾ. ਗੁਰਪਾਲ ਸਿੰਘ ਆਦਿ ਸਾਰਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |