26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ • ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 20-04-2026
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਹੁਜਨ ਕਰਮਚਾਰੀ ਤੇ ਸੇਵਾ ਮੁਕਤ ਕਰਮਚਾਰੀ ਸੰਗਠਨ ਸ੍ਰੀ ਮੁਕਤਸਰ ਸਾਹਿਬ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਸਥਾਨਕ ਤਾਜ ਪੈਲੇਸ ਵਿਖੇ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਤੇ ਸਾਬਕਾ ਵਿਧਾਇਕ ਸ਼ਾਮਿਲ ਹੋਏ | ਇਸ ਮੌਕੇ ਪਹੁੰਚਣ 'ਤੇ ਸਭ ਤੋਂ ਪਹਿਲਾਂ ਡਾ. ਕਰੀਮਪੁਰੀ ਦਾ ਸਵਾਗਤ ਕੀਤਾ | ਉਪਰੰਤ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਉਂਦੇ ਹੋਏ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ 'ਪੰਜਾਬ ਸੰਭਾਲੋ' ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰੈਲੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਬਰਬਾਦੀ ਤੋਂ ਬਚਾਅ ਕੇ ਸਹੀ ਰੂਪ ਵਿਚ ਵਿਕਾਸ ਤੇ ਖ਼ੁਸ਼ਹਾਲੀ ਵੱਲ ਲਿਜਾਣ ਲਈ ਬਹੁਜਨ ਸਮਾਜ ਪਾਰਟੀ ਨੂੰ 2027 ਵਿਚ ਮੌਕਾ ਦਿੱਤਾ ਜਾਵੇ, ਤਾਂ ਜੋ ਡਾ. ਅੰਬੇਡਕਰ ਤੇ ਬਾਬੂ ਕਾਂਸ਼ੀ ਰਾਮ ਦੇ ਸੁਪਨਿਆਂ ਦਾ ਰਾਜ ਪ੍ਰਬੰਧ ਲੋਕਾਂ ਨੂੰ ਦਿੱਤਾ ਜਾ ਸਕੇ | ਇਸ ਮੌਕੇ ਸੰਗਠਨ ਦੇ ਕਨਵੀਨਰ ਸੁਖਦੇਵ ਰਾਮ ਰਹੂੜਿਆਂਵਾਲੀ ਨੇ ਕਿਹਾ ਕਿ ਬਹੁਜਨ ਸਮਾਜ ਨੂੰ ਅੱਗੇ ਵਧਾਉਣ ਲਈ 7 ਵਰਗਾਂ ਨੂੰ ਸ਼ਾਮਿਲ ਕਰਕੇ ਸੱਤ ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜਿਸ ਵਿਚ ਮਜ਼੍ਹਬੀ ਸਿੱਖ ਭਾਈਚਾਰੇ ਵਿਚੋਂ ਗੁਰਪਿੰਦਰ ਸਿੰਘ ਲੱਖੇਵਾਲੀ, ਰਾਮਦਾਸੀਆ ਸਿੱਖ ਭਾਈਚਾਰੇ ਵਿਚੋਂ ਸ਼ਮਸ਼ੇਰ ਸਿੰਘ ਭੂੰਦੜ, ਵਾਲਮੀਕਿ ਭਾਈਚਾਰੇ ਵਿਚੋਂ ਜੱਗੀ ਕੁਮਾਰ, ਧਾਨਕ ਸਮਾਜ ਵਿਚੋਂ ਰਵੀ ਕੁਮਾਰ, ਓ.ਬੀ.ਸੀ. ਵਿਚੋਂ ਜਸਵੀਰ ਸਿੰਘ, ਜੱਟ ਸਿੱਖ ਭਾਈਚਾਰੇ ਵਿਚੋਂ ਸੁਰਜੀਤ ਸਿੰਘ ਭੂੰਦੜ ਤੇ ਖੱਤਰੀ ਭਾਈਚਾਰੇ ਵਿਚੋਂ ਜਸਪਾਲ ਮੋਂਗਾ ਨੂੰ ਲਿਆ ਗਿਆ ਅਤੇ ਮੰਚ 'ਤੇ ਬੁਲਾ ਕੇ ਇਨ੍ਹਾਂ ਨੂੰ ਡਾ. ਕਰੀਮਪੁਰੀ ਵਲੋਂ ਸਨਮਾਨਿਤ ਕੀਤਾ ਗਿਆ ਤੇ ਸੰਵਿਧਾਨ ਦੀ ਕਾਪੀ ਭੇਟ ਕੀਤੀ ਗਈ | ਸਮਾਗਮ ਵਿਚ ਬੋਲਦਿਆਂ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ ਨੇ ਕਿਹਾ ਕਿ ਸਾਨੂੰ ਡਾਕਟਰ ਅੰਬੇਡਕਰ ਦੇ ਆਦਰਸ਼ਾਂ 'ਤੇ ਚੱਲਣ ਦੀ ਲੋੜ ਹੈ | ਸਮਾਗਮ ਨੂੰ ਸੂਬਾ ਸਕੱਤਰ ਸ਼ੀਲਾ ਰਾਣੀ ਗੁਰੂਸਰ, ਉਪ ਪ੍ਰਧਾਨ ਮੁਕੰਦ ਸਿੰਘ, ਹਰਦੀਪ ਸਿੰਘ ਸੋਥਾ ਪ੍ਰਧਾਨ, ਲੈਕਚਰਾਰ ਕੁਲਦੀਪ ਕੌਰ, ਤਰਸੇਮ ਸਿੰਘ ਲੱਖੇਵਾਲੀ ਆਦਿ ਨੇ ਸੰਬੋਧਨ ਕੀਤਾ | ਗਾਇਕਾ ਮਨਦੀਪ ਮਨੀ ਮਾਲਵਾ ਸਾਹੋਕੇ ਨੇ ਡਾ. ਅੰਬੇਡਕਰ ਦੇ ਜੀਵਨ ਸੰਬੰਧੀ ਮਿਸ਼ਨਰੀ ਗੀਤ ਪੇਸ਼ ਕੀਤੇ | ਸਟੇਜ ਦੀ ਕਾਰਵਾਈ ਹਰਦੀਪ ਸਿੰਘ ਸੋਥਾ ਵਲੋਂ ਚਲਾਈ ਗਈ | ਇਸ ਮੌਕੇ ਸੰਗਠਨ ਵਲੋਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਤਸਵੀਰ ਭੇਟ ਕੀਤੀ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਸੁਖਦੇਵ ਰਾਮ ਰਹੂੜਿਆਂਵਾਲੀ ਵਲੋਂ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਦੇ ਚਿੰਨ੍ਹ ਡਾ. ਕਰੀਮਪੁਰੀ ਨੂੰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਬਖ਼ਸ਼ ਸਿੰਘ ਚੌਹਾਨ ਸਕੱਤਰ ਪੰਜਾਬ ਬਸਪਾ, ਸੰਤ ਰਾਮ ਮੱਲੀਆਂ ਸਕੱਤਰ ਪੰਜਾਬ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਲੱਖੇਵਾਲੀ, ਮੰਦਰ ਸਿੰਘ ਸਰਾਏਨਾਗਾ, ਜਗਦੇਵ ਅਲਾਰਮ, ਲਾਲ ਚੰਦ ਰੁਪਾਣਾ, ਬਲਦੇਵ ਤੰਵਰ, ਗੁਰਦੀਪ ਸਿੰਘ ਖ਼ਾਲਸਾ, ਮਾਸਟਰ ਸ੍ਰੀ ਚੰਦ, ਵਿੱਕੀ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਮੌਤ ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ ਇਕ ਨਜ਼ਰ ਇੱਧਰ ਵੀ.. ਟਰੈਕਟਰਾਂ 'ਤੇ ਲੱਗੇ ਡੈਕਾਂ ਦੀ ਉੱਚੀ ਆਵਾਜ਼ ਤੋਂ ਲੋਕ ਡਾਢੇ ਪ੍ਰੇਸ਼ਾਨ • ਵਿਦਿਆਰਥੀਆਂ ਦੀ ਪੜ੍ਹ...
Ad Position 24