ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਸਬ ਡਵੀਜ਼ਨਲ ਹਸਪਤਾਲ ਮਲੋਟ, ਸੀ.ਐੱਚ.ਸੀ. ਲੰਬੀ ਨੇ ਕਾਇਆ ਕਲਪ ਵਿਚ ਪੰਜਾਬ ਭਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਕੀਤੇ ਨਿਰੀਖਣ ਦੌਰਾਨ ਸਾਫ਼-ਸਫ਼ਾਈ, ਇਨਫ਼ੈਕਸ਼ਨ ਕੋਟਰੋਲ ਤੇ ਮਰੀਜ਼ ਸੇਵਾਵਾਂ ਵਿਚ ਉਕਤ ਹਸਪਤਾਲ ਮੋਹਰੀ ਰਹੇ, ਜਿਨ੍ਹਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਡਾ. ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਕਾਇਆ ਕਲਪ 'ਚੋਂ ਜ਼ਿਲ੍ਹੇ ਵਿਚ ਮੋਹਰੀ ਰਹਿਣ ਵਾਲੇ ਡਾ. ਰਾਜੀਵ ਸੱਚਦੇਵਾ ਐੱਸ.ਐੱਮ.ਓ. ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਡਾ. ਰਾਜਿੰਦਰ ਕੁਮਾਰ ਸਿਵਲ ਹਸਪਤਾਲ ਐੱਸ.ਐੱਮ.ਓ. ਮਲੋਟ, ਡਾ. ਹਰਿੰਦਰ ਸਿੰਘ ਐੱਸ.ਐੱਮ.ਓ. ਸੀ.ਐੱਚ.ਸੀ. ਲੰਬੀ ਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਲਖਵੀਰ ਕੌਰ ਡੀ.ਆਈ.ਓ. ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਪਵਿੱਤਰ ਸਿੰਘ ਐੱਮ.ਐੱਲ.ਟੀ., ਗੁਰਪ੍ਰੀਤ ਸਿੰਘ ਕੰਪਿਊਟਰ ਆਪ੍ਰੇਟਰ, ਗੁਰਚਰਨ ਸਿੰਘ ਫਾਰਮੇਸੀ ਅਫ਼ਸਰ ਹਾਜ਼ਰ ਸਨ |