ਰਾਮਪੁਰਾ ਫੂਲ, 20 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਰਾਮਪੁਰਾ ਫੂਲ ਤੋਂ ਪੱਤਰਕਾਰ ਜਤਿੰਦਰਜੀਤ ਸਿੰਘ ਸੰਧੂ (ਆਸ਼ੂ) ਦੀ ਪਿਛਲੇ ਦਿਨੀਂ ਇੱਕ ਸੰਖੇਪ ਜਿਹੀ ਬਿਮਾਰੀ ਕਾਰਨ ਮੌਤ ਹੋ ਗਈ | ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਦੀ ਸੇਵਾ ਨਿਭਾਅ ਰਹੇ ਜਤਿੰਦਰਜੀਤ ਆਸ਼ੂ ਦੀ ਮੌਤ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਮਾਜ ਸੇਵੀ ਮਨਜੀਤ ਸਿੰਘ ਬਿੱਟੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਸੀਨੀਅਰ ਕਾਂਗਰਸੀ ਨੇਤਾ ਜਸ਼ਨਦੀਪ ਸਿੰਘ ਚਹਿਲ, ਸੀਨੀਅਰ ਅਕਾਲੀ ਨੇਤਾ ਹਰਿੰਦਰ ਹਿੰਦਾ ਮਹਿਰਾਜ, ਗਿਆਨ ਸਾਗਰ ਪੀਰ ਮੰਦਿਰ ਚੈਰੀਟੇਬਲ ਟਰੱਸਟ ਦੇ ਜੱਸੀ ਬਾਬਾ, ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ, ਸੁਖਦੇਵ ਕਾਲਾ, ਪ੍ਰਦੀਪ ਬਿੱਲਾ, ਪੁਨਰਜੋਤੀ ਆਈ ਡੋਨੇਸ਼ਨ ਸੋਸਾਇਟੀ ਦੇ ਰਾਕੇਸ਼ ਤਾਇਲ, ਸ਼ੇਰਜੰਗ ਬੌਬੀ, ਜੈ ਸ਼ਕਤੀ ਭੰਡਾਰਾ ਸੋਸਾਇਟੀ ਰਾਮਪੁਰਾ ਫੂਲ ਦੇ ਪ੍ਰਧਾਨ ਅਜੀਤਪਾਲ ਸਿੰਘ ਟੈਣੀ ਜੌੜਾ, ਸਮੂਹ ਕਾਂਵੜ ਸੰਘ ਰਾਮਪੁਰਾ ਫੂਲ ਦੇ ਪ੍ਰਧਾਨ ਨੀਰਜ ਚੌਧਰੀ, ਜਨਰਲ ਸਕੱਤਰ ਕੇਵਲ ਕਿ੍ਸ਼ਨ ਹੈਪੀ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ, ਰਾਜਨੀਤਿਕ ਸੰਗਠਨਾਂ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪੱਤਰਕਾਰ ਭਾਈਚਾਰੇ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ |