ਰਾਮਾਂ ਮੰਡੀ, 20 ਅਪ੍ਰੈਲ (ਤਰਸੇਮ ਸਿੰਗਲਾ)-ਆਰਐਮਐਮ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਮੇਟੀ ਦੇ ਅਤੇ ਰਾਮਾਂ ਸਕੂਲਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਸਿੱਧ ਡਾ. ਵੀਰ ਵਿਜੇ ਸਿੰਗਲ ਨੂੰ ਅੱਜ ਉਨ੍ਹਾਂ ਦੀ ਧਰਮ-ਪਤਨੀ ਅਨੁਰਾਧਾ ਸਿੰਗਲ (78) ਦਾ ਅਚਾਨਕ ਦੇਹਾਂਤ ਹੋ ਜਾਣ 'ਤੇ ਡੰੂਘਾ ਸਦਮਾ ਪੁੱਜਾ ਹੈ ਅਤੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ | ਅਨੁਰਾਧਾ ਸਿੰਗਲ ਦੇ ਅਚਾਨਕ ਹੋਏ ਦੇਹਾਂਤ 'ਤੇ ਆਰਐਮਐਮ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਮੇਤ ਸਮੂਹ ਹਸਪਤਾਲਾਂ ਦੇ ਸੰਚਾਲਕ ਡਾਕਟਰ, ਕੈਮਿਸਟ ਐਸੋਸੀਏਸ਼ਨ, ਸਮੂਹ ਸਕੂਲਾਂ ਦੇ ਸਟਾਫ਼, ਪ੍ਰਬੰਧਕਾਂ, ਇਲਾਕੇ ਦੀਆਂ ਸਮੂਹ ਧਾਰਮਿਕ, ਵਪਾਰਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾ. ਵੀਰ ਵਿਜੇ ਸਿੰਗਲ ਨਾਲ ਹਮਦਰਦੀ ਪ੍ਰਗਟ ਕੀਤੀ ਹੈ |