ਤਲਵੰਡੀ ਸਾਬੋ, 20 ਅਪ੍ਰੈਲ (ਪੱਤਰ ਪ੍ਰੇਰਕ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ ਦੀ ਇੱਕ ਔਰਤ ਨੇ ਆਪਣੇ ਹੀ ਰਿਸ਼ਤੇਦਾਰ ਪੁਲਸ ਮੁਲਾਜ਼ਮ ਪਤੀ-ਪਤਨੀ ਸਮੇਤ ਚਾਰ ਲੋਕਾਂ 'ਤੇ ਕਣਕ ਚੋਰੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ, ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ, ਜਦੋਂਕਿ ਪੀੜਤਾਂ ਨੇ ਹੁਣ ਪੁਲਸ ਤੋਂ ਕਥਿਤ ਦੋਸ਼ੀਆਂ ਨੂੰ ਫੜਕੇ ਕਣਕ ਦੀ ਬਰਾਮਦਗੀ ਕਰਵਾਉਣ ਦੀ ਮੰਗ ਕੀਤੀ ਹੈ | ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਅਕਵਿੰਦਰ ਕੌਰ ਪਤਨੀ ਅਮਨਿੰਦਰ ਸਿੰਘ ਵਾਸੀ ਗੁਰੂਸਰ ਜਗਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮੇਰਾ ਘਰਵਾਲਾ ਅਮਨਿੰਦਰ ਸਿੰਘ ਜੋ ਕਿ ਕਤਲ ਕੇਸ 'ਚ ਜੇਲ੍ਹ ਬੰਦ ਹੈ, ਉਸ ਦੇ ਨਾਮ 'ਤੇ ਕਰੀਬ 17 ਕਿੱਲੇ ਜ਼ਮੀਨ ਹੈ ਤੇ ਇਸ ਜ਼ਮੀਨ ਨੂੰ ਅਸੀਂ ਹੀ ਵਾਹੁੰਦੇ ਤੇ ਬੀਜਦੇ ਸੀ | ਜਦੋਂਕਿ ਇਸ ਸਾਲ ਕਣਕ ਦੀ ਫ਼ਸਲ ਦੀ ਮੇਰੇ ਭਰਾ ਸੈਲ ਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਜੋਧਪੁਰ ਪਾਖਰ ਨੇ ਬਿਜਾਈ ਕੀਤੀ ਸੀ ਅਤੇ ਕਣਕ ਦੀ ਫ਼ਸਲ ਦੀ ਸਾਂਭ ਸੰਭਾਲ ਵਾਸਤੇ ਖੇਤਾ ਸਿੰਘ ਵਾਸੀ ਤਲਵੰਡੀ ਸਾਬੋ ਨੂੰ ਹਿੱਸੇ 'ਤੇ ਦਿੱਤੀ ਸੀ, ਮੇਰੇ ਘਰਵਾਲੇ ਦੀ ਭੂਆ ਵੀਰਪਾਲ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੰਗਲਾ ਜੋ ਕਿ ਦੋਵੇਂ ਪਤੀ-ਪਤਨੀ ਪੁਲਿਸ ਮੁਲਾਜ਼ਮ ਹਨ ਨੇ ਧੱਕੇਸ਼ਾਹੀ ਨਾਲ 09/04/26 ਨੂੰ ਸਾਡੀ 17 ਕਿੱਲੇ ਜ਼ਮੀਨ ਵਿਚੋਂ ਕਰੀਬ 15 ਕਿੱਲੇ ਕਣਕ ਦੀ ਫ਼ਸਲ ਆਪਣੇ ਟਰੈਕਟਰ ਜਿਸ ਨੰੂ ਮੇਰਾ ਫੁੱਫੜ ਸੁਖਵਿੰਦਰ ਸਿੰਘ ਚਲਾ ਰਹਾ ਸੀ ਅਤੇ ਕੁੱਝ ਹੋਰ ਟਰੈਕਟਰਾਂ ਮਗਰ ਟਰਾਲੀਆਂ ਪਾ ਕੰਬਾਈਨ ਰਾਹੀਂ ਵਢਵਾ ਲਈ ਤੇ ਕਣਕ ਚੋਰੀ ਕਰਕੇ ਲੈ ਗਏ | ਪੀੜਿਤ ਨੇ ਬਿਆਨਾਂ ਵਿਚ ਦੱਸਿਆ ਕਿ ਗੁਸਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂਸਰ ਜਗਾ ਵੀ ਇਨ੍ਹਾਂ ਦੇ ਨਾਲ ਸੀ, ਜਿਨ੍ਹਾਂ ਨੇ ਆਪਸ ਵਿਚ ਰਲ ਮਿਲ ਕੇ ਮੇਰੇ ਹਿੱਸੇ 'ਤੇ ਦਿੱਤੀ ਹੋਈ 17 ਕਿੱਲੇ ਕਣਕ ਵਿਚੋਂ 15 ਕਿੱਲੇ ਕਣਕ ਦੀ ਫ਼ਸਲ ਕੰਬਾਈਨ ਨਾਲ ਵਢਾਈ ਕਰਵਾ ਕੇ ਚੋਰੀ ਕਰ ਲਈ ਹੈ | ਪੁਲਸ ਨੇ ਪੀੜਤਾਂ ਦੇ ਬਿਆਨ 'ਤੇ ਵੀਰਪਾਲ ਕੌਰ ਪਤਨੀ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੰਗਲਾ, ਗੁਸਵਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੁਰੂਸਰ ਜਗਾ ਅਤੇ ਇੱਕ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦੀ ਉਨ੍ਹਾਂ ਨੂੰ ਫੜ ਲਵਾਂਗੇ | ਉਧਰ ਪੀੜਤਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਰਾਹੀਂ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੀ ਫ਼ਸਲ ਦੀ ਬਰਾਮਦਗੀ