18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-04-2026
ਗਿੱਦੜਬਾਹਾ, 21 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਦਹਿਸ਼ਤ ਤੋਂ ਆਮ ਰਾਹਗੀਰ ਪ੍ਰੇਸ਼ਾਨ ਹਨ | ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਲੰਮੇ ਸਮੇਂ ਤੋਂ ਆਮ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਪ੍ਰਸ਼ਾਸਨ ਵਲੋਂ ਅਣਗੌਲਿਆ ਹੀ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਆਮ ਲੋਕਾਂ 'ਤੇ ਗਊ ਟੈਕਸ ਲਗਾ ਕੇ ਲੱਖਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ | ਸ਼ਹਿਰ ਦੇ ਨਾਲ ਲਗਦੇ ਮਲੋਟ ਹਲਕੇ ਵਿਚ ਇਕ ਹੀ ਸਰਕਾਰੀ ਗਊਸ਼ਾਲਾ ਬਣਾਈ ਗਈ ਹੈ, ਜਿੱਥੇ ਬੇਸਹਾਰਾ ਪਸ਼ੂ ਰੱਖੇ ਹੋਏ ਹਨ | ਜਾਣਕਾਰੀ ਅਨੁਸਾਰ ਉਕਤ ਗਊਸ਼ਾਲਾ ਦੀ ਸਮਰੱਥਾ ਘੱਟ ਹੈ | ਦੁਖਦਾਈ ਪਹਿਲੂ ਇਹ ਹੈ ਕਿ ਬੇਸਹਾਰਾ ਪਸ਼ੂ ਝੁੰਡਾਂ ਦੇ ਰੂਪ ਵਿਚ ਦੇਖੇ ਜਾ ਸਕਦੇ ਹਨ, ਜੋ ਕਿ ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਫ਼ਸਲਾਂ ਦਾ ਨੁਕਸਾਨ ਕਰਦੇ ਹਨ | ਗਿੱਦੜਬਾਹਾ ਵਿਚ ਇਕ ਗਊਸ਼ਾਲਾ ਹੈ, ਜਿਸ ਕੋਲ ਆਪਣੀ ਜ਼ਮੀਨ ਹੈ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਹੈ | ਪ੍ਰੰਤੂ ਉੱਥੇ ਕੁਝ ਸੀਮਿਤ ਗਿਣਤੀ ਵਿਚ ਹੀ ਬੇਸਹਾਰਾ ਪਸ਼ੂ ਰੱਖੇ ਹੋਏ ਹਨ, ਜੋ ਜ਼ਿਆਦਾਤਰ ਦੁਧਾਰੂ ਹੀ ਹਨ | ਇਕ ਗਊਸ਼ਾਲਾ ਪਿੰਡ ਭਾਰੂ ਕੋਲ ਕੁਝ ਨੌਜਵਾਨਾਂ ਵਲੋਂ ਅਸਥਾਈ ਜਗ੍ਹਾ ਵਿਚ ਚਲਾਈ ਜਾ ਰਹੀ ਹੈ, ਜਿਸ ਵਿਚ ਸਿਰਫ਼ ਬੇਸਹਾਰਾ ਪਸ਼ੂ ਰੱਖੇ ਜਾ ਰਹੀ ਹੈ | ਉਕਤ ਜਗ੍ਹਾ ਕਿਸੇ ਵਿਅਕਤੀ ਦੀ ਨਿੱਜੀ ਮਾਲਕੀ ਵਾਲੀ ਹੈ ਅਤੇ ਜਗ੍ਹਾ ਵੀ ਸੀਮਿਤ ਹੋਣ ਕਰਕੇ ਜ਼ਿਆਦਾ ਪਸ਼ੂ ਰੱਖਣ ਦੀ ਸਮਰੱਥਾ ਨਹੀਂ ਹੈ | ਬੇਸਹਾਰਾ ਢੱਠੇ, ਗਾਵਾਂ ਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਸ਼ਹਿਰ ਦੀਆਂ ਸੜਕਾਂ ਤੇ ਮੁਹੱਲਿਆਂ ਦੀਆਂ ਗਲੀਆਂ ਵਿਚ ਝੁੰਡਾਂ
ਦੇ ਰੂਪ ਵਿਚ ਘੁੰਮਦੇ ਹਨ | ਕਈ ਲੜਾਕੂ ਕਿਸਮ ਦੇ ਢੱਠਿਆਂ ਦੇ ਆਪਸ ਵਿਚ ਭਿੜਨ ਨਾਲ ਅਨੇਕਾਂ ਹੀ ਕਈ ਹਾਦਸੇ ਵਾਪਰ ਚੁੱਕੇ ਹਨ | ਸ਼ਹਿਰ ਅੰਦਰ ਟ੍ਰੈਫ਼ਿਕ ਵਿਚ ਵੀ ਬੇਸਹਾਰਾ ਪਸ਼ੂ ਵੱਡਾ ਅੜਿੱਕਾ ਬਣ ਰਹੇ ਹਨ | ਲੰਬੀ ਰੋਡ 'ਤੇ ਰੇਲਵੇ ਫਾਟਕ, ਪਿਉਰੀ ਰੋਡ ਫਾਟਕ ਕੋਲ ਪਈ ਰੇਲਵੇ ਦੀ ਖ਼ਾਲੀ ਜਗ੍ਹਾ 'ਤੇ ਕਈ ਦਰਜਨਾਂ ਹੀ ਬੇਸਹਾਰਾ ਪਸ਼ੂ ਰਹਿੰਦੇ ਹਨ | ਉਕਤ ਰਸਤਿਆਂ 'ਤੇ ਲਗਾਤਾਰ ਵਾਹਨਾਂ ਤੇ ਪੈਦਲ ਚਲਣ ਵਾਲਿਆਂ ਦੀ ਆਵਾਜਾਈ ਬਣੀ ਰਹਿੰਦੀ ਹੈ | ਅਨੇਕਾਂ ਹੀ ਲੋਕ ਉਕਤ ਜਗ੍ਹਾ 'ਤੇ ਰਹਿੰਦੇ ਪਸ਼ੂਆਂ ਲਈ ਹਰਾ-ਚਾਰਾ ਜਾਂ ਹੋਰ ਸਮੱਗਰੀ ਸ਼ਰਧਾ ਭਾਵਨਾ ਨਾਲ ਸੜਕ 'ਤੇ ਹੀ ਰੱਖ ਦਿੰਦੇ ਹਨ ਅਤੇ ਪਸ਼ੂਆਂ ਦੇ ਝੁੰਡਾਂ ਵਲੋਂ ਸੜਕੀ ਰਸਤਾ ਰੋਕਿਆ ਜਾਣ ਕਰਕੇ ਆਮ ਲੋਕਾਂ ਪ੍ਰੇਸ਼ਾਨ ਹੁੰਦੇ ਹਨ | ਦੁਖਦਾਈ ਪਹਿਲੂ ਇਹ ਹੈ ਕਿ ਨਗਰ ਕੌਂਸਲ ਵਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ | ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਿਹਤ ਦਿਵਸ ਮਨਾਉਣ ਲਈ ਪੀ. ਸੀ. ਓ. ਐੱਸ. 'ਤੇ ਜਾਗਰੂਕਤਾ ਭਾਸ਼ਨ ਕਰਵਾਇਆ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੇ ਹੁਕਮ
Ad Position 24