ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਐੱਨ.ਐੱਸ.ਐੱਸ. ਯੂਨਿਟ, ਗੁਰੂ ਨਾਨਕ ਸਮਾਜ ਸ਼ਾਸਤਰੀ ਸੁਸਾਇਟੀ ਅਤੇ ਬੌਟਨੀ ਵਿਭਾਗ ਵਲੋਂ ਪਿੰਡ ਕਬਰਵਾਲਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਉਣ ਲਈ ਪੀ.ਸੀ.ਓ.ਐੱਸ. ਸੰਬੰਧੀ ਜਾਗਰੂਕਤਾ ਭਾਸ਼ਣ ਦਿੱਤਾ ਗਿਆ | ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਦੇ ਵਿਸ਼ੇ 'ਸਿਹਤ ਲਈ ਇਕੱਠੇ, ਵਿਗਿਆਨ ਦੇ ਨਾਲ ਖੜੇ੍ਹ ਰਹੋ' ਨੂੰ ਧਿਆਨ ਵਿਚ ਰੱਖਦੇ ਹੋਏ ਔਰਤਾਂ ਦੀ ਸਿਹਤ ਤੇ ਪੋਲੀਸਿਸਟਿਕ ਓਵਰੀਅਨ ਸਿੰਡਰੋਮ ਬਾਰੇ ਵਿਗਿਆਨਕ ਤੱਥਾਂ ਦੀ ਵਿਆਖਿਆ ਕੀਤੀ ਗਈ | ਡਾ. ਮਨਦੀਪ ਕੌਰ ਢਿੱਲੋਂ ਇੰਚਾਰਜ ਐਕਸਟੈਂਸ਼ਨ ਗਤੀਵਿਧੀਆਂ ਕਮੇਟੀ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਨੇ ਪਿੰਡ ਦੀਆਂ ਔਰਤਾਂ ਨੂੰ ਪੋਲੀਸਿਸਟਿਕ ਓਵਰੀਅਨ ਬਿਮਾਰੀ ਦੇ ਲੱਛਣਾਂ ਤੇ ਕਾਰਨਾਂ ਬਾਰੇ ਦੱਸਿਆ | ਰਵਨੀਤ ਕੌਰ ਨੇ ਸੰਬੋਧਨ ਦੌਰਾਨ ਖਾਣ-ਪੀਣ ਦੀਆਂ ਆਦਤਾਂ ਬਾਰੇ ਦੱਸਿਆ, ਜਿਨ੍ਹਾਂ ਨੂੰ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਬਦਲਣ ਤੇ ਸ਼ਾਮਿਲ ਕਰਨ ਦੀ ਲੋੜ ਹੈ | ਹਰਮਨਜੋਤ ਕੌਰ ਨੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਯੋਗਾ ਤੇ ਕਸਰਤ ਦੀ ਮਹੱਤਤਾ ਅਤੇ ਪੀ.ਸੀ.ਓ.ਡੀ. ਤੋਂ ਬਚਣ ਬਾਰੇ ਦੱਸਿਆ | ਕਾਲਜ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਨੇ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |