18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਲੋਟ ਦੇ ਬਿਰਲਾ ਰੋਡ 'ਤੇ ਬਣੇਗਾ ਬਾਬਾ ਖੇਤਰਪਾਲ ਦਾ ਪ੍ਰਵੇਸ਼ ਦੁਆਰ

Ad Position 21
No active advertisement
ਅਜੀਤ ਡੈਸਕ 22-04-2026
• ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ
ਮਲੋਟ, 21 ਅਪ੍ਰੈਲ (ਪਾਟਿਲ)-ਧੰਨ ਬਾਬਾ ਖੇਤਰਪਾਲ ਜੀ ਧਾਮ ਬਿਰਲਾ ਰੋਡ ਮਲੋਟ ਵਿਖੇ ਬਾਬਾ ਖੇਤਰਪਾਲ ਧਾਮ ਦਾ ਪ੍ਰਵੇਸ਼ ਦੁਆਰ ਦਾ ਨੀਂਹ ਪੱਥਰ ਰੱਖਣ ਦਾ ਸਮਾਰੋਹ ਹੋਇਆ | ਇਸ ਪਵਿੱਤਰ ਸਮਾਰੋਹ ਵਿਚ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਵਿਧਾਇਕਾ ਮਲੋਟ ਨੇ ਨੀਂਹ ਪੱਥਰ ਰੱਖਿਆ | ਸਮਾਰੋਹ ਵਿਚ ਸਤਿਗੁਰੂ ਦੇਵ ਰਾਜ ਪੱਪੀ ਗਰਗ, ਜੋਨੀ ਗਰਗ, ਗੁਰਚਰਨ ਗਰੋਵਰ, ਅਮਰਜੀਤ ਸਿੰਘ ਬਿੱਟਾ, ਲਵ ਬੱਤਰਾ, ਰਵਿੰਦਰ ਸਿਡਾਨਾ, ਨਰੇਸ਼ ਜੱਗਾ ਹਾਜ਼ਰ ਸਨ | ਕਮੇਟੀ ਸੇਵਾਦਾਰਾਂ ਵਿਜੇ ਬਜਾਜ, ਹੇਮੰਤ ਕਮਰਾ, ਸੰਦੀਪ ਸਿਡਾਨਾ, ਰਜੇਸ਼ ਸਿਡਾਨਾ, ਸੋਨੂ ਗਰਗ, ਤੀਰਥ ਗੋਇਲ ਅਤੇ ਰਵਿੰਦਰ ਲੂਥਰਾ ਨੇ ਡਾ. ਬਲਜੀਤ ਕੌਰ ਤੇ ਸਾਰੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਪ੍ਰਵੇਸ਼ ਦੁਆਰ ਲਈ ਪ੍ਰਵੀਣ ਸੇਠੀ ਨੇ 1,21,000, ਐਡਵਰਡ ਗੰਜ ਪਬਲਿਕ ਵੈੱਲਫ਼ੇਅਰ ਐਜੂਕੇਸ਼ਨ ਵਲੋਂ 21,000, ਲਵ ਬੱਤਰਾ ਨੇ 11,000 ਅਤੇ ਹੇਮੰਤ ਕਮਰਾ ਨੇ 11,000 ਯੋਗਦਾਨ ਦਿੱਤਾ | ਇਹ ਸਮਾਰੋਹ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਬਣਿਆ ਅਤੇ ਮਲੋਟ ਇਲਾਕੇ ਲਈ ਮਹੱਤਵਪੂਰਨ ਇਤਿਹਾਸਕ ਘੜੀ ਰਹੀ |
Ad Position 22
No active advertisement
ਪਿਛਲੀ ਖ਼ਬਰ ਵਿਅੰਗ ਲੇਖਕ ਪਿ੍ੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਬਰਸੀ ਮਨਾਈ ਅਗਲੀ ਖ਼ਬਰ ਵਿਸ਼ਵ ਸਿਹਤ ਦਿਵਸ ਮਨਾਉਣ ਲਈ ਪੀ. ਸੀ. ਓ. ਐੱਸ. 'ਤੇ ਜਾਗਰੂਕਤਾ ਭਾਸ਼ਨ ਕਰਵਾਇਆ
Ad Position 24