18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਅੰਗ ਲੇਖਕ ਪਿ੍ੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 22-04-2026
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਆਪਣੀ ਲੇਖਣ ਕਲਾ ਨਾਲ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਅੰਗ ਸਾਹਿਤ ਨਾਲ ਭਰਨ ਵਾਲੇ ਉਘੇ ਵਿਅੰਗ ਲੇਖਕ ਮਰਹੂਮ ਪਿ੍ੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਬਰਸੀ ਗਿਆਨ ਦਾ ਚਾਨਣ ਵੰਡਦਿਆਂ ਮਨਾਈ ਗਈ | ਉਨ੍ਹਾਂ ਦੀ ਛੇਵੀਂ ਬਰਸੀ 'ਤੇ ਸਥਾਨਕ ਲੋਕ ਸਾਹਿਤ ਸਭਾ ਵਲੋਂ ਆਪਣੇ ਲੇਖਕ ਦੀ ਵਿਰਾਸਤ ਨੂੰ ਸਮਾਜ ਦੀ ਬਿਹਤਰੀ ਲਈ ਨਾਲ ਜੋੜਨ ਲਈ ਇਕ ਪੇਂਡੂ ਲਾਇਬ੍ਰੇਰੀ ਨੂੰ ਚੁਣਿਆ ਗਿਆ, ਜਿੱਥੇ ਸਭਾ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਪਿੰਡ ਚੌਂਤਰਾ ਵਿਖੇ ਨੌਜਵਾਨ ਪ੍ਰਬੰਧਕਾਂ ਦੇ ਸਹਿਯੋਗ ਨਾਲ ਵਿਅੰਗ ਲੇਖਕ ਦੀ ਯਾਦ ਮਨਾਈ ਗਈ | ਸਾਹਿਤ ਸਭਾ ਵਲੋਂ ਪੇਂਡੂ ਲਾਇਬ੍ਰੇਰੀ ਨੂੰ ਅਵਤਾਰ ਪਾਸ਼, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਨਰਿੰਦਰ ਸਿੰਘ ਕਪੂਰ, ਬਲਦੇਵ ਸਿੰਘ ਸੜਕਨਾਮਾ, ਰਾਹੁਲ ਸੰਕਤਰਾਇਨ, ਜਸਵੰਤ ਸਿੰਘ ਕੰਵਲ, ਡਾ. ਆਰ. ਕੇ. ਬਾਂਸਲ ਤੇ ਜੰਗ ਬਹਾਦਰ ਗੋਇਲ ਆਦਿ ਅਨੇਕਾਂ ਪ੍ਰਸਿੱਧ ਲੇਖਕਾਂ ਦੀਆਂ 6 ਦਰਜਨ ਪੁਸਤਕਾਂ ਪਾਠਕਾਂ ਲਈ ਭੇਂਟ ਕੀਤੀਆਂ ਗਈਆਂ | ਇਸ ਮੌਕੇ ਬੋਲਦਿਆਂ ਲੋਕ ਸਾਹਿਤ ਸਭਾ ਦੇ ਪ੍ਰਧਾਨ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਸ਼ਬਦ, ਕਲਾ ਜੀਵਨ ਦੀ ਬਿਹਤਰੀ ਦਾ ਮਾਰਗ ਹੈ, ਜਿਹੜਾ ਮਨੁੱਖ ਨੂੰ ਪੁਸਤਕਾਂ ਰਾਹੀਂ ਜਿਉਣ ਦਾ ਮਕਸਦ ਸਮਝਾ ਕੇ ਸੱਚ ਦੇ ਰਾਹ ਤੋਰਦਾ ਹੈ | ਉਨ੍ਹਾਂ ਆਖਿਆ ਕਿ ਆਪਣੇ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਵਿਰਾਸਤ ਨੂੰ ਸਾਂਭਣ ਵਾਲੇ ਸਮਾਜ ਹੀ ਜਿੱਤ ਤੇ ਬੁਲੰਦੀਆਂ ਨੂੰ ਛੂਹਦੇ ਹਨ | ਲਾਇਬ੍ਰੇਰੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਸ ਪੇਂਡੂ ਲਾਇਬ੍ਰੇਰੀ ਨਾਲ ਅਨੇਕਾਂ ਨੌਜਵਾਨ ਪਾਠਕ ਜੁੜੇ ਹੋਏ, ਜਿਹੜੇ ਲੇਖਕ ਦੀ ਯਾਦ ਵਿਚ ਮਿਲੀਆਂ ਪੁਸਤਕਾਂ ਤੋਂ ਅਵੱਸ਼ ਹੀ ਅਗਵਾਈ ਹਾਸਿਲ ਕਰਨਗੇ | ਇਸ ਮੌਕੇ ਪਿੰਡ ਦੇ ਸਰਪੰਚ ਸੁਖਬੀਰ ਸਿੰਘ, ਕਲਾ ਨਿਰਦੇਸ਼ਕ ਤਜਿੰਦਰ ਸਿੰਘ, ਪਵਿੱਤਰ ਸਿੰਘ, ਅਵਨੀਤ ਕੌਰ ਸਮੇਤ ਅਨੇਕਾਂ ਪਾਠਕ ਤੇ ਪੁਸਤਕ ਸਨੇਹੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਮਲੋਟ ਦੇ ਬਿਰਲਾ ਰੋਡ 'ਤੇ ਬਣੇਗਾ ਬਾਬਾ ਖੇਤਰਪਾਲ ਦਾ ਪ੍ਰਵੇਸ਼ ਦੁਆਰ
Ad Position 24