18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਐੱਸ.ਡੀ. ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਦਾ ਕੈਂਪ ਤੋਂ ਵਾਪਸੀ 'ਤੇ ਸਵਾਗਤ

Ad Position 21
No active advertisement
ਅਜੀਤ ਡੈਸਕ 22-04-2026
ਮਲੋਟ, 21 ਅਪ੍ਰੈਲ (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਐੱਨ.ਸੀ.ਸੀ. ਕੈਡਿਟਸ ਨੇ ਆਪਣਾ ਸਾਲਾਨਾ 10 ਦਿਨਾਂ ਕੈਂਪ ਸਫ਼ਲਤਾਪੂਰਵਕ ਪੂਰਾ ਕਰਕੇ ਸਕੂਲ ਵਾਪਸੀ ਕੀਤੀ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਹ ਕੈਂਪ 6 ਪੀ.ਬੀ. ਬਟਾਲੀਅਨ ਐੱਨ.ਸੀ.ਸੀ. ਮਲੋਟ (ਦਾਨੇਵਾਲਾ) ਵਿਖੇ ਕਮਾਂਡਿੰਗ ਅਫ਼ਸਰ ਭੁਪਿੰਦਰ ਸਿੰਘ ਅਤੇ ਐੱਸ.ਐੱਮ. ਮਨਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ | ਇਸ ਕੈਂਪ ਵਿਚ ਵੱਖ-ਵੱਖ ਸਕੂਲਾਂ ਦੇ ਲਗਪਗ 630 ਕੈਡਿਟਸ ਨੇ ਭਾਗ ਲਿਆ | ਕੈਂਪ ਦੌਰਾਨ ਕੈਡਿਟਸ ਲਈ ਸੋਲੋ ਡਾਂਸ, ਸੋਲੋ ਗੀਤ, ਸਮੂਹ ਗਾਨ, ਸਮੂਹ ਡਾਂਸ, ਖੋ-ਖੋ, ਟੱਗ ਆਫ਼ ਵਾਰ, ਫਾਇਰਿੰਗ, ਡਰਿਲ ਮੁਕਾਬਲੇ ਅਤੇ ਵਾਲੀਬਾਲ ਵਰਗੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਕੈਡਿਟਸ ਨੇ ਇਨ੍ਹਾਂ ਸਾਰੀਆਂ ਪ੍ਰਤੀਯੋਗਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 20 ਤਗ਼ਮੇ (ਸੋਨ, ਸਿਲਵਰ ਤੇ ਕਾਂਸੇ) ਆਪਣੇ ਨਾਂਅ ਕੀਤੇ | ਇਸ ਤੋਂ ਇਲਾਵਾ ਐੱਨ.ਸੀ.ਸੀ. ਅਫ਼ਸਰ ਸੀ.ਟੀ.ਓ. ਮੈਡਮ ਜੋਤੀ ਨੂੰ 6 ਪੀ.ਬੀ. ਬਟਾਲੀਅਨ ਦੀ ਸ਼ੂਟਿੰਗ ਟੀਮ ਤਿਆਰ ਕਰਨ ਅਤੇ ਪਿਛਲੇ ਇਕ ਸਾਲ ਤੋਂ ਐੱਨ.ਸੀ.ਸੀ. ਪ੍ਰਤੀ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਲੁਧਿਆਣਾ ਤੋਂ ਪਹੁੰਚੇ ਗਰੁੱਪ ਕਮਾਂਡਰ ਪਰਮਜੀਤ ਚੀਮਾ ਵਲੋਂ ਵਿਸ਼ੇਸ਼ ਸਨਮਾਨ ਦੇ ਤੌਰ 'ਤੇ ਤਗਮੇ ਤੇ ਸਰਟੀਫ਼ਿਕੇਟ ਨਾਲ ਨਿਵਾਜਿਆ ਗਿਆ | ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਸਕੂਲ ਦੀ ਸਭਾ ਦੌਰਾਨ ਐੱਨ.ਸੀ.ਸੀ. ਇੰਚਾਰਜ ਮੈਡਮ ਜੋਤੀ ਤੇ ਸਾਰੇ ਕੈਡਿਟਸ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੀਆਂ ਉਪਲਬਧੀਆਂ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੋਸਟਲ ਅਸਿਸਟੈਂਟ ਨੇਮਪਾਲ ਸਿੰਘ ਸੰਧੂ ਨੂੰ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਅਗਲੀ ਖ਼ਬਰ ਸੰਨੀ ਢਿੱਲੋਂ ਨੇ ਦੋਦਾ ਅਨਾਜ ਮੰਡੀ 'ਚ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24