18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੋਸਟਲ ਅਸਿਸਟੈਂਟ ਨੇਮਪਾਲ ਸਿੰਘ ਸੰਧੂ ਨੂੰ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 22-04-2026
ਰੁਪਾਣਾ, 21 ਅਪ੍ਰੈਲ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਡਾਕਘਰ ਵਿਚ ਪੋਸਟਲ ਅਸਿਸਟੈਂਟ ਦੀ ਸੇਵਾ ਨਿਭਾ ਰਹੇ ਨੇਮਪਾਲ ਸਿੰਘ ਸੰਧੂ ਦੀ ਬਦਲੀ ਹੋ ਜਾਣ ਦੀ ਖ਼ੁਸ਼ੀ ਵਿਚ ਡਾਕਘਰ ਦੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਪੀ.ਪੀ.ਐੱਮ. ਪੋਸਟ ਮਾਸਟਰ ਅਮਿਤ ਕੁਮਾਰ, ਤਰਲੋਕ ਸਿੰਘ ਰੁਪਾਣਾ ਅਤੇ ਗੁਰਪਾਲ ਸਿੰਘ ਨੇ ਨੇਮਪਾਲ ਸਿੰਘ ਸੰਧੂ ਨਾਲ ਬਿਤਾਏ ਗਏ ਪਲਾਂ ਦਾ ਵਰਨਣ ਕਰਦਿਆਂ ਉਨ੍ਹਾਂ ਦੀ ਭਰਪੂਰ ਉਸਤਤ ਕੀਤੀ | ਸਮੂਹ ਸਟਾਫ਼ ਵਲੋਂ ਨੇਮਪਾਲ ਸਿੰਘ ਨੂੰ ਤੋਹਫ਼ੇ ਦੇ ਕੇ ਨਿਵਾਜਿਆ ਗਿਆ | ਅੰਤ ਵਿਚ ਨੇਮਪਾਲ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੁਗਰਾਜ ਸਿੰਘ, ਗਰੈਪੀ, ਹਰਜਿੰਦਰ ਸਿੰਘ, ਸਾਜਨ ਕੁਮਾਰ, ਵਿਕਰਮਜੀਤ ਸਿੰਘ, ਜਗਜੀਤ ਸਿੰਘ ਮੰਗਾ, ਜੋਗਿੰਦਰ ਸਿੰਘ ਲਹੌਰੀਆ ਆਦਿ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਗੁਰਮੁਖ ਸਿੰਘ ਸਕੂਲ ਦੇ ਬੱਚਿਆਂ ਨੇ ਰੰਗ ਉਤਸਵ ਮੁਕਾਬਲੇ 'ਚ ਭਾਗ ਲਿਆ ਅਗਲੀ ਖ਼ਬਰ ਐੱਸ.ਡੀ. ਸਕੂਲ ਦੇ ਐੱਨ.ਸੀ.ਸੀ. ਕੈਡਿਟਸ ਦਾ ਕੈਂਪ ਤੋਂ ਵਾਪਸੀ 'ਤੇ ਸਵਾਗਤ
Ad Position 24