ਮਲੋਟ, 21 ਅਪ੍ਰੈਲ (ਪਾਟਿਲ)-ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ 27 ਵਾਰਡਾਂ ਵਿਚ ਇੰਚਾਰਜ ਲਗਾਏ ਜਾ ਚੁੱਕੇ ਹਨ ਅਤੇ ਹੁਣ ਇਸਤਰੀ ਵਾਰਡਾਂ ਵਿਚ ਮਹਿਲਾ ਇੰਚਾਰਜਾਂ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਇੰਚਾਰਜ ਆਪਣੇ-ਆਪਣੇ ਵਾਰਡਾਂ ਵਿਚ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਨ ਦੇ ਨਾਲ-ਨਾਲ ਸੰਭਾਵੀ ਉਮੀਦਵਾਰਾਂ ਦੀ ਕਾਬਲੀਅਤ ਬਾਰੇ ਪਾਰਟੀ ਨੂੰ ਜਾਣੂ ਕਰਵਾਉਣਗੇ | ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ 13 ਵਾਰਡਾਂ ਲਈ ਮਹਿਲਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਇਸ ਅਨੁਸਾਰ ਵਾਰਡ ਨੰਬਰ 1 ਲਈ ਕਮਲੇਸ਼ ਰਾਣੀ, ਵਾਰਡ ਨੰਬਰ 3 ਲਈ ਮੀਨੂ ਖੇੜਾ, ਵਾਰਡ ਨੰਬਰ 5 ਲਈ ਰਾਜ ਰਾਣੀ, ਵਾਰਡ ਨੰਬਰ 7 ਲਈ ਸ਼ਾਰਧਾ ਰਾਣੀ, ਵਾਰਡ ਨੰਬਰ 9 ਲਈ ਬੰਦਨਾ ਰਾਣੀ, ਵਾਰਡ ਨੰਬਰ 11 ਲਈ ਬਿਮਲਾ ਦੇਵੀ, ਵਾਰਡ ਨੰਬਰ 13 ਲਈ ਸੰਜੂ ਰਾਣੀ, ਵਾਰਡ ਨੰਬਰ 17 ਲਈ ਗੋਗਾ ਰਾਣੀ, ਵਾਰਡ ਨੰਬਰ 19 ਲਈ ਮੀਰਾ ਰਾਣੀ, ਵਾਰਡ ਨੰਬਰ 21 ਲਈ ਮੀਨਾ ਰਾਣੀ, ਵਾਰਡ ਨੰਬਰ 23 ਲਈ ਰਵਨੀਤ ਕੌਰ, ਵਾਰਡ ਨੰਬਰ 25 ਲਈ ਅਨੁਰਾਧਾ ਰਾਣੀ ਅਤੇ ਵਾਰਡ ਨੰਬਰ 27 ਲਈ ਬੰਦਨਾ ਰਾਣੀ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ |