ਮਲੋਟ, 21 ਅਪ੍ਰੈਲ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਦੇ ਐੱਨ.ਸੀ.ਸੀ. ਵਿਭਾਗ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਤੋਂ ਪ੍ਰੇਰਿਤ ਹੋ ਕੇ ਅਤੇ 6 ਪੰਜਾਬ ਬਟਾਲੀਅਨ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਰਣਵੀਰ ਸਿੰਘ ਦੀ ਅਗਵਾਈ ਹੇਠ ਸਾਲਾਨਾ ਕੈਂਪ ਵਿਚ ਹਿੱਸਾ ਲਿਆ | ਇਸ ਮੌਕੇ ਐੱਨ.ਸੀ.ਸੀ. ਏ.ਐੱਨ.ਓ. ਮਨਪ੍ਰੀਤ ਕੌਰ ਨੇ ਦੱਸਿਆ ਕਿ ਕੈਡਿਟਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਪਾਇਲਟ ਡਿ੍ਲ, ਗਾਰਡ ਆਫ਼ ਆਨਰ, ਫਾਇਰਿੰਗ, ਗਰੁੱਪ ਡਾਂਸ, ਬੈਲੇ ਪ੍ਰਦਰਸ਼ਨ, ਗਰੁੱਪ ਸੌਂਗ, ਕੰਡਕਟਿੰਗ, ਬਹਿਸ, ਟੇਬਲ ਡਿ੍ਲ, ਟੱਗ-ਆਫ਼-ਵਾਰ, ਖੋ-ਖੋ, ਡਿ੍ਲ ਮੁਕਾਬਲਾ, ਰੁਕਾਵਟ ਸਿਖਲਾਈ, ਫਾਇਰਿੰਗ, ਖੇਡਾਂ, ਵੱਖ-ਵੱਖ ਵਿਸ਼ਿਆਂ 'ਤੇ ਲੈਕਚਰ, ਗਾਇਨ ਅਤੇ ਡਾਂਸ ਸ਼ਾਮਿਲ ਸਨ | ਇਸ ਮੌਕੇ ਵਿਦਿਆਰਥੀਆਂ ਨੂੰ 40 ਸੋਨੇ ਦੇ ਤਗ਼ਮੇ, 7 ਚਾਂਦੀ ਦੇ ਤਗ਼ਮੇ ਅਤੇ 4 ਕਾਂਸੀ ਦੇ ਤਗ਼ਮੇ ਪ੍ਰਾਪਤ ਹੋਏ | ਸਕੂਲ ਪਹੁੰਚਣ 'ਤੇ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤੇ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕੈਡਿਟਾਂ ਤੇ ਏ.ਐੱਨ.ਓ. ਮਨਪ੍ਰੀਤ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐੱਨ.ਸੀ.ਸੀ. ਦੇ ਅਜਿਹੇ ਯਤਨ ਨੌਜਵਾਨਾਂ ਵਿਚ ਦੇਸ਼ ਭਗਤੀ ਪੈਦਾ ਕਰਦੇ ਹਨ ਅਤੇ ਉਨ੍ਹਾਂ ਲਈ ਮਾਰਗ ਦਰਸ਼ਕ ਸ਼ਕਤੀ ਦਾ ਕੰਮ ਵੀ ਕਰਦੇ ਹਨ | ਐੱਨ.ਸੀ.ਸੀ. ਨੌਜਵਾਨਾਂ ਵਿਚ ਅਨੁਸ਼ਾਸਨ, ਲੀਡਰਸ਼ਿਪ, ਹਿੰਮਤ ਤੇ ਰਚਨਾਤਮਕਤਾ ਪੈਦਾ ਕਰਦਾ ਹੈ, ਜਿਸ ਨਾਲ ਉਹ ਜ਼ਿੰਦਗੀ ਅਤੇ ਸਮਾਜ ਵਿਚ ਚੁਣੌਤੀਆਂ ਦਾ ਸਾਹਸ ਨਾਲ ਸਾਹਮਣਾ ਕਰਨ ਅਤੇ ਹੱਲ ਕਰਨ ਦੇ ਯੋਗ ਬਣਦੇ ਹਨ |