ਮਲੋਟ, 21 ਅਪ੍ਰੈਲ (ਅਜਮੇਰ ਸਿੰਘ ਬਰਾੜ)-ਟ੍ਰੈਫ਼ਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ ਥਾਣੇਦਾਰ ਤਰਸੇਮ ਸਿੰਘ ਅਤੇ ਮਲੋਟ ਦੀ ਟ੍ਰੈਫ਼ਿਕ ਟੀਮ ਨੇ ਮਲੋਟ ਸ਼ਹਿਰ ਵਿਖੇ ਅੱਜ 50 ਤੋਂ ਵੱਧ ਚਲਾਨ ਉਨ੍ਹਾਂ ਲੋਕਾਂ ਦੇ ਕੀਤੇ, ਜਿਨ੍ਹਾਂ ਨੇ ਆਪਣੇ ਵਹੀਕਲਾਂ 'ਤੇ ਫੇਕ ਲਾਈਟਾਂ ਜਾਂ ਬਿਨਾਂ ਮਨਜ਼ੂਰੀ ਤੋਂ ਕਾਲੀਆਂ ਫ਼ਿਲਮਾਂ ਲਗਾਈਆਂ ਹੋਈਆਂ ਹਨ, ਬਿਨਾਂ ਨੰਬਰ ਦੇ ਮੋਟਰਸਾਈਕਲ ਜਾਂ ਗ਼ਲਤ ਥਾਵਾਂ 'ਤੇ ਪਾਰਕਿੰਗ ਕੀਤੀਆਂ ਕਾਰਾਂ ਤੇ ਮੋਟਰਸਾਈਕਲ 'ਤੇ ਚੱਲਦਿਆਂ ਮੋਬਾਇਲ ਸੁਣ ਰਹੇ ਸਨ, ਦੇ ਮੌਕੇ 'ਤੇ ਚਲਾਨ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਇੰਚਾਰਜ ਥਾਣੇਦਾਰ ਤਰਸੇਮ ਸਿੰਘ ਤੋਂ ਇਲਾਵਾ ਏ.ਐੱਸ.ਆਈ. ਗੁਰਮੀਤ ਸਿੰਘ ਰਾਣੀਵਾਲਾ, ਏ.ਐੱਸ.ਆਈ. ਹਰਪਾਲ ਸਿੰਘ, ਏ.ਐੱਸ.ਆਈ. ਗੁਰਮੀਤ ਸਿੰਘ ਗਿੱਲ ਤੋਂ ਇਲਾਵਾ ਸਿਪਾਹੀ ਸੁਖਜਿੰਦਰ ਸਿੰਘ ਤੇ ਸਿਪਾਹੀ ਸਤਿੰਦਰਪਾਲ ਸਿੰਘ ਟੀਮ ਨੇ ਪੁਲ ਦੇ ਥੱਲੇ ਸਾਮਾਨ ਰੱਖਣ ਵਾਲਿਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਉਹ ਆਪਣੇ ਨਿਰਧਾਰਤ ਦਾਇਰੇ ਤੋਂ ਬਾਹਰ ਸਾਮਾਨ ਨਾ ਰੱਖਣ | ਅੰਡਰਬਿ੍ਜ ਦੇ ਕੋਲੇ ਵੱਡੇ ਵਹੀਕਲਾਂ ਵਾਲਿਆਂ ਦੀ ਐਂਟਰੀ ਬਾਰੇ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਬਿਰਲਾ ਰੋਡ 'ਤੇ ਇਕ ਗੇਟ ਬਣਾਇਆ ਜਾ ਰਿਹਾ ਹੈ, ਜਿਸ ਦੇ ਮਟੀਰੀਅਲ ਸੰਬੰਧੀ ਟਰੱਕ, ਘੋੜੇ ਸੜਕ 'ਤੇ ਆਉਂਦੇ ਹਨ | ਉਨ੍ਹਾਂ ਟਰੱਕਾਂ ਵਾਲਿਆਂ ਨੂੰ ਵੀ ਆਪਣਾ ਸਾਮਾਨ ਰਾਤ ਸਮੇਂ ਜਦ ਇੱਥੇ ਟ੍ਰੈਫ਼ਿਕ ਨਾ ਹੋਵੇ, ਲਾਹੁਣ ਲਈ ਆਖਿਆ | ਜ਼ਿਲ੍ਹਾ ਤਰਸੇਮ ਸਿੰਘ ਨੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਖ਼ੁਦ ਵਹੀਕਲ ਚਾਲਕ ਅਤੇ ਆਮ ਲੋਕ ਵੀ ਨੂੰ ਵੀ ਕੋਈ ਸਮੱਸਿਆ ਨਾ ਪੇਸ਼ ਨਾ ਆਵੇ |