ਫ਼ਰੀਦਕੋਟ, 21 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਚੰਡੀਗੜ੍ਹ ਯੂਨੀਵਰਸਿਟੀ ਹੋਣਹਾਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਐਡਮਿਸ਼ਨ ਕਮ ਸਕਾਲਰਸ਼ਿਪ ਪ੍ਰੋਗਰਾਮ-ਚੰਡੀਗੜ੍ਹ ਯੂਨੀਵਰਸਿਟੀ ਕਾਮਲ ਐਂਟਰੈਂਸ ਟੈਸਟ (ਸੀਯੂਸੀਈਟੀ 2026) ਦੇ ਰਾਹੀਂ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਹੈ | ਇਸ ਸਕੀਮ ਤਹਿਤ 100 ਫ਼ੀਸਦੀ ਤੱਕ ਸਕਾਲਰਸ਼ਿਪ ਹਾਸਿਲ ਕਰਨ ਦਾ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ | ਅੱਜ ਫ਼ਰੀਦਕੋਟ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ (ਪ੍ਰੋ.) ਡਾ. ਆਰ.ਐੱਸ. ਬਾਵਾ ਸਾਬਕਾ ਚਾਂਸਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਮਿਆਰੀ, ਉਚੇਰੀ ਸਿੱਖਿਆ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਸ਼ਾਨਦਾਰ ਪਲੇਸਮੈਂਟ ਰਿਕਾਰਡ ਅਤੇ ਆਪਣੇ ਵਿਸ਼ਵ ਪੱਧਰੀ ਰੈਕਿੰਗ ਲਈ ਜਾਣੀ ਜਾਂਦੀ ਹੈ | ਇਸ ਯੂਨੀਵਰਸਿਟੀ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਕਿੰਗ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਯੂਨੀਵਰਸਿਟੀ ਦੇ ਤਿੰਨ ਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ, ਇਨਫ਼ੋਰਮੇਸ਼ਨ ਸਿਸਟਮ, ਇਲੈਕਟ੍ਰੀਕਲ, ਇਲੈਕਟੋ੍ਰਨਿਕਸ, ਮਕੈਨਿਕਲ, ਏਅਰੋਨੋਟਿਕਲ ਅਤੇ ਮੈਨੁਫ਼ੈਕਚਰਿੰਗ ਯੂਨੀਵਰਸਿਟੀ ਵਿਚ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ 'ਚ ਮੁਕਾਮ ਹਾਸਿਲ ਕੀਤਾ ਹੈ | ਪ੍ਰੋ. ਬਾਵਾ ਨੇ ਦੱਸਿਆ ਕਿ 2024 ਅਤੇ 2025 ਵਿਚ ਪੰਜਾਬ ਦੇ 1600 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੋਹਰੀ ਐਮ.ਐਨ.ਸੀ. ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੇ ਆਫ਼ਰ ਮਿਲੇ | ਇਨ੍ਹਾਂ ਵਿਚੋਂ 1100 ਵਿਦਿਆਰਥੀ ਮਾਲਵਾ ਖੇਤਰ ਨਾਲ ਸਬੰਧਿਤ ਹਨ | ਮਾਲਵੇ ਦੇ ਵਿਦਿਆਰਥੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਠਿੰਡਾ ਦੀ ਰਹਿਣ ਵਾਲੀ ਬੀ.ਈ.ਆਈ.ਟੀ. ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਆਪਣੀ ਪ੍ਰਤੀਭਾ ਦੇ ਨਾਲ ਐਕਸੇਂਚਰ ਤੋਂ 11 ਲੱਖ ਰੁਪਏ ਸਾਲਾਨਾ ਅਤੇ ਕੈਪਜਿਮਨੀ ਤੋਂ 5.5 ਲੱਖ ਸਾਲਾਨਾ ਨੌਕਰੀ ਦੇ ਆਫ਼ਰ ਪ੍ਰਾਪਤ ਕੀਤੇ ਹਨ | ਇਸੇ ਯੂਨੀਵਰਸਿਟੀ ਦੀ ਬੀ.ਈ ਕੰਪਿਊਟਰ ਸਾਇੰਸ ਦੀ ਵਿਦਿਆਰਥਣ ਸਿਆ ਗੋਇਲ ਨੇ ਏਪੀਏਐਮ ਕੰਪਨੀ ਤੋਂ 8 ਲੱਖ ਰੁਪਏ ਦੀ ਸਾਲਾਨਾ ਨੌਕਰੀ ਆਫ਼ਰ ਪ੍ਰਾਪਤ ਕੀਤਾ ਹੈ | ਉਨ੍ਹਾਂ ਹੋਰ ਵੀ ਪਲੇਸਮੈਂਟ ਹੋਏ ਵਿਦਿਆਰਥੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ | ਡਾ. ਬਾਵਾ ਨੇ ਕਿਹਾ ਕਿ ਹੋਣਹਾਰ ਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਐਡਮਿਸ਼ਨ ਕਮ ਸਕਾਲਰਸ਼ਿਪ ਪ੍ਰੋਗਰਾਮ ਇੰਟਰੈਂਸ ਟੈਸਟ ਰਾਹੀਂ 250 ਕਰੋੜ ਰੁਪਿਆ ਦੇਣ ਜਾ ਰਹੀ ਹੈ | ਇਸ ਸਕਾਲਰਸ਼ਿਪ ਸਕੀਮ ਵਿਚ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਲਈ, 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਪ੍ਰਦੇਸ਼ ਕੈਂਪਸ ਲਈ ਅਲਾਟ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੁਹਾਲੀ ਕੈਂਪਸ ਦੀ ਸਥਾਪਨਾ ਤੋਂ ਬਾਅਦ 28 ਸੂਬਿਆਂ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1 ਲੱਖ 30 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਅਤੇ ਕਈ ਵਿਦੇਸ਼ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਗਈ ਸਕਾਲਰਸ਼ਿਪ ਦਾ ਫ਼ਾਇਦਾ ਲਿਆ ਹੈ | ਮੌਜੂਦਾ ਅਕਾਦਮਿਕ ਸ਼ੈਸਨ ਵਿਚ ਪੰਜਾਬ ਦੇ 11626 ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ | ਇਨ੍ਹਾਂ ਵਿਚ ਪੰਜਾਬ ਦੇ 5243 ਵਿਦਿਆਰਥੀ ਸੀਯੂਸੀਈਟੀ ਰਾਹੀਂ ਅਤੇ 6383 ਵਿਦਿਆਰਥੀ ਹੋਰ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ | ਡਿਫ਼ੈਂਸ ਸਕਾਲਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਪਿਛਲੇ 13 ਸਾਲਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 5723 ਵਿਦਿਆਰਥੀਆਂ ਨੂੰ 6 ਕਰੋੜ ਰੁਪਏ ਤੋਂ ਵੱਧ ਡਿਫ਼ੈਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ | ਜਿਸ ਵਿਚ ਪੰਜਾਬ ਦੇ ਮੌਜੂਦਾ 66 ਵਿਦਿਆਰਥੀ ਸ਼ਾਮਿਲ ਹਨ | ਡਿਫ਼ੈਂਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਆਰਮਡ ਫ਼ੋਰਸਜ਼ ਐਜੂਕੇਸ਼ਨਲ ਵੈਲਫ਼ੇਅਰ ਸਕੀਮ ਅਤੇ ਸ਼ਹੀਦ ਵਿਕਰਮ ਬੱਤਰਾ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ | ਡਾ. ਬਾਵਾ ਨੇ ਦੱਸਿਆ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2024 'ਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ | 5ਵੀਂ ਖੇਲੋ ਯੂਨੀਵਰਸਿਟੀ ਗੇਮਜ਼ 2025 ਵਿਚ ਕੁੱਲ 67 ਮੈਡਲ ਜਿੱਤ ਕੇ ਲਗਾਤਾਰ ਦੂਜੀ ਵਾਰੀ ਚੈਪੀਅਨ ਬਣੀ | 2025 ਵਿਚ ਪੰਜਾਬ ਦੇ 79 ਖਿਡਾਰੀਆਂ ਨੂੰ ਸਪੋਰਟਸ ਸਕਾਲਰਸ਼ਿਪ ਦਾ ਲਾਭ ਮਿਲਿਆ | ਸੱ ਭਿਆਚਾਰ ਅਤੇ ਕਲਾ ਵਿਚ ਆਪਣੇ ਦਬਦਬੇ ਨੂੰ ਕਾਇਮ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ 39ਵੇਂ ਏਆਈ ਇੰਟਰ ਯੂਨੀਵਰਸਿਟੀ ਨਾਰਥ ਜੋਨ ਯੂਥ ਫ਼ੈਸਟੀਵੈਲ 2026 ਵਿਚ ਪੰਜਵੀਂ ਵਾਰ ਓਵਰ ਆਲ ਚੈਪੀਅਨਸ਼ਿਪ ਜਿੱਤੀ ਅਤੇ ਸੰਗੀਤ, ਸਾਹਿਤ ਅਤੇ ਫ਼ਾਈਨ ਆਰਟਸ ਵਰਗੇ ਖੇਤਰ ਵਿਚ ਓਵਰਆਲ ਟਰਾਫ਼ੀਆਂ ਹਾਸਿਲ ਕੀਤੀਆਂ | ਪ੍ਰੋ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੈਕ ਏ ਪਲੱਸ ਪ੍ਰਾਪਤ ਕਰਨ ਵਾਲੀ ਭਾਰਤ ਦੀਆਂ 5 ਪ੍ਰਤੀਸ਼ਤ ਯੂਨੀਵਰਸਿਟੀਆਂ ਵਿਚ ਸ਼ਾਮਿਲ ਹੈ | ਚੰਡੀਗੜ੍ਹ ਯੂਨੀਵਰਸਿਟੀ ਨੂੰ ਅਮਰੀਕਾ ਸਥਿਤ ਐਕਰੀਡੀਟੇਸ਼ਨ ਬੋਰਡ ਫ਼ਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਤੋਂ ਵੀ ਮਾਨਤਾ ਪ੍ਰਾਪਤ ਹੈ | ਜਿਸ ਨਾਲ ਇਹ ਮਾਨਤਾ ਪ੍ਰਾਪਤ ਇੰਜੀਨੀਰਿੰਗ ਪ੍ਰੋਗਰਾਮ ਵਾਲੀ ਮੋਹਰੀ 0.1 ਪ੍ਰਤੀਸ਼ਤ ਭਾਰਤੀ ਯੂਨੀਵਰਸਿਟੀ ਵਿਚ ਸ਼ਾਮਿਲ ਹੈ | ਇਸ ਨੂੰ ਨੈਸ਼ਨਲ ਬੋਰਡ ਆਫ਼ ਐਕ੍ਰੀਡੀਏਸ਼ਨ ਵਲੋਂ ਵੀ ਮਾਨਤਾ ਪ੍ਰਾਪਤ ਹੈ | ਇਸ ਮੌਕੇ ਆਦਿਲ ਯੂਸਫ਼ ਭੱਟ ਮੀਡੀਆ ਇੰਚਾਰਜ, ਜਸ਼ਨਦੀਪ ਸਿੰਘ ਸੇਖੋਂ ਏਰੀਆ ਮੈਨੇਜਰ, ਸੁਨਾਕਸ਼ ਸਪਰਾ ਜ਼ਿਲ੍ਹਾ ਫ਼ਰੀਦਕੋਟ ਇੰਚਾਰਜ ਆਦਿ ਵੀ ਹਾਜ਼ਰ ਸਨ |