ਜੈਤੋ, 21 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਪ੍ਰਜਾਪਤੀ ਕੁਮਹਾਰ ਮਹਾਂਸੰਘ ਪੰਜਾਬ ਦੀ ਜ਼ਰੂਰੀ ਮੀਟਿੰਗ ਸਥਾਨਕ ਕਾਲੂ ਰਾਮ ਦੀ ਬਗੀਚੀ ਵਿਖੇ ਸੂਬਾਈ ਪ੍ਰਧਾਨ ਕਰਮ ਚੰਦ ਪੱਪੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਗੁਰਮੀਤ ਸਿੰਘ ਪ੍ਰਜਾਪਤੀ ਸੂਬਾਈ ਪ੍ਰਧਾਨ ਨੇ ਆਪਣਾ ਅਸਤੀਫ਼ਾ ਦੇਣ ਉਪਰੰਤ ਨਵਾਂ ਯੂਥ ਪ੍ਰਧਾਨ ਥਾਪਦਿਆਂ ਆਖਿਆ ਕਿ ਹੁਣ ਜਥੇਬੰਦੀ ਵਿਚ ਕੰਮ ਕਰਨ ਲਈ ਨੌਜਵਾਨ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ | ਗੁਰਮੀਤ ਸਿੰਘ ਨੇ ਆਖਿਆ ਕਿ ਜਥੇਬੰਦੀ ਦੇ ਸਾਰੇ ਜ਼ਿਲ੍ਹੇ ਅਤੇ ਬਲਾਕ ਪ੍ਰਧਾਨ ਨੂੰ ਇਸ ਨਵੀ ਨਿਯੁਕਤੀ ਤੋਂ ਸੇਧ ਲੈਂਦਿਆਂ 2 ਜਾਂ 3 ਸਾਲਾਂ ਦੀ ਆਪਣੀ ਟਰਮ ਪੂਰੀ ਹੋਣ ਤੋਂ ਬਾਅਦ ਅਸਤੀਫ਼ਾ ਦੇ ਕੇ ਨਵੇਂ ਮੈਂਬਰਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ | ਉਨ੍ਹਾਂ ਮਹਿੰਦਰ ਪਾਲ ਮੋਗਾ ਨੂੰ ਯੂਥ ਪ੍ਰਧਾਨ, ਮਨਦੀਪ ਸਿੰਘ ਮੁੰਨਾ ਮੁਕਤਸਰ ਨੂੰ ਵਾਈਸ ਪ੍ਰਧਾਨ, ਟਿੰਕੂ ਕੁਮਾਰ ਕੋਟਕਪੂਰਾ ਨੂੰ ਪੈ੍ਰੱਸ ਸਕੱਤਰ, ਸੁਖਦੇਵ ਰਾਮ ਜੈਤੋ ਨੂੰ ਪ੍ਰਚਾਰਕ ਸਕੱਤਰ, ਹੁਕਮ ਚੰਦ ਨੂੰ ਪੈ੍ਰਸ ਸਕੱਤਰ, ਬਲਰਾਜ ਕਾਂਤੀ ਮੁਕਤਸਰ ਨੂੰ ਸੈਕਟਰੀ, ਬਾਬੂ ਰਾਮ ਜੈਤੋ ਨੂੰ ਯੂਥ ਸੈਕਟਰੀ ਨਿਯੁਕਤ ਕੀਤਾ ਗਿਆ | ਜਿਸ 'ਤੇ ਸਾਰੇ ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਦਾ ਹਾਰ ਪਾ ਕੇ ਜਥੇਬੰਦੀ ਵਿਚ ਸਵਾਗਤ ਕੀਤਾ ਗਿਆ | ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸਮੂਹ ਬਰਾਦਰੀ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਪ੍ਰਜਾਪਤ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ | ਉਨ੍ਹਾਂ ਦੱਸਿਆ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਜਥੇਬੰਦੀ ਵਲੋਂ ਸੌਂਪੀ ਗਈ ਹੈ, ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨੇਪਰੇ ਚੜ੍ਹਾਉਣ ਦੀ ਕੋਸ਼ਿਸ਼ ਕਰਨਗੇ | ਕਰਮ ਚੰਦ ਪੱਪੀ ਅਤੇ ਗੁਰਮੀਤ ਸਿੰਘ ਪ੍ਰਜਾਪਤੀ ਨੇ ਪੰਜਾਬ ਵਿਚ 8ਵੀਂ ਜਮਾਤ ਦੀ ਟਾਪਰ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਲਈ ਰੱਖੇ ਗਏ ਸਨਮਾਨ ਸਮਾਰੋਹ ਵਿਚ ਸਾਰਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਆਖਿਆ ਕਿ ਪ੍ਰਜਾਪਤੀ ਸਮਾਜ ਦੀ ਹਰ 6 ਮਹੀਨੇ ਜਾਂ ਸਾਲ ਬਾਅਦ ਇਸ ਤਰ੍ਹਾਂ ਦਾ ਇਕ ਸਮਾਗਮ ਪ੍ਰਜਾਪਤੀ ਬਰਾਦਰੀ ਦੀ ਸਹਿਮਤੀ ਨਾਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲੇ | ਇਸ ਮੌਕੇ ਚੀਫ ਸੈਕਟਰੀ ਪਵਨ ਕੁਮਾਰ, ਬਾਬੂ ਰਾਮ ਮੋਗਾ, ਨਾਨਕ ਚੰਦ, ਓਮ ਪ੍ਰਕਾਸ਼ ਬਾਘਾਪੁਰਾਣਾ, ਭਗਤ ਰਾਮ, ਸਤਪਾਲ, ਚÏਧਰੀ ਖੁਸ਼ੀ ਰਾਮ, ਵਿਜੇ ਕੁਮਾਰ, ਚਮਨ ਲਾਲ, ਦਲੀਪ ਕੁਮਾਰ, ਬਾਬੂ ਰਾਮ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ |