ਕੋਟਕਪੂਰਾ, 21 ਅਪੈ੍ਰਲ (ਮੇਘਰਾਜ)-ਨੇੜਲੇ ਪਿੰਡ ਕੋਹਾਰਵਾਲਾ ਨਿਵਾਸੀ ਅਤੇ ਸੁਤੰਤਰਤਾ ਸੰਗਰਾਮੀ ਸਵ. ਗੰਗਾ ਸਿੰਘ ਸੰਧੂ ਦੀ ਧਰਮਪਤਨੀ ਦਲੀਪ ਕੌਰ ਸੰਧੂ (102) ਦੀ ਬੀਤੇ ਦਿਨੀਂ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ | ਅੱਜ ਉਨ੍ਹਾਂ ਨਮਿੱਤ ਗੁਰਦੁਆਰਾ ਸਾਹਿਬ ਪਿੰਡ ਕੋਹਾਰਵਾਲਾ ਵਿਖੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਸਟੇਜ ਸਕੱਤਰ ਗੁਰਤੇਜ ਸਿੰਘ ਕੋਹਾਰਵਾਲਾ ਨੇ ਮਾਤਾ ਜੀ ਦੀ ਸੰਘਰਸ਼ਾਂ ਭਰੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਗੁਰਸੇਵਕ ਸਿੰਘ ਨੀਲਾ ਨਾਨਕਸਰ ਸਾਬਕਾ ਸਰਪੰਚ, ਗੁਚਰਨ ਸਿੰਘ ਚੀਦਾ ਅਤੇ ਬਲਵਿੰਦਰ ਸਿੰਘ ਫਰੀਡਮ ਫ਼ਾਈਟਰ ਉਤਰਾਧਿਕਾਰੀ ਐਸੋਸੀਏਸ਼ਨ ਨੇ ਕਿਹਾ ਕਿ ਮਾਤਾ ਜੀ ਦੀ ਅਗਵਾਈ 'ਚ ਪਰਿਵਾਰ ਨੇ ਹਰ ਖੇਤਰ 'ਚ ਸ਼ਲਾਘਾਯੋਗ ਤਰੱਕੀ ਕੀਤੀ | ਅੰਤ 'ਚ ਪਰਿਵਾਰ ਦੇ ਅਤਿ ਨਜ਼ਦੀਕੀ ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ ਵਲੋਂ ਆਈਆਂ ਸੰਗਤਾਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਸੰਧੂ ਤੇ ਪੋਤਰੇ ਰਮਨ ਸੰਧੂ ਸੀਨੀਅਰ ਕਾਂਗਰਸੀ ਆਗੂ ਨਾਲ ਧਨਜੀਤ ਸਿੰਘ ਧਨੀ ਵਿਰਕ ਸੀਨੀਅਰ ਕਾਂਗਰਸੀ ਆਗੂ, ਪਵਨ ਕੁਮਾਰ ਗੋਇਲ ਜੈਤੋ, ਭਾਜਪਾ ਆਗੂ ਭਾਈ ਰਾਹੁਲ ਸਿੰਘ ਸਿੱਧੂ, ਰਣਜੋਧ ਸਿੰਘ ਕੱਸੋਆਣਾ, ਜਸਵਿੰਦਰ ਸਿੰਘ ਪੱਕਾ ਸਹਾਰਨਾ, ਅਮਰਜੀਤ ਸਿੰਘ ਸੁੱਖਾ ਖਾਰਾ, ਹਰਮੰਦਰ ਸਿੰਘ ਕੋਹਾਰਵਾਲਾ, ਮਨਪ੍ਰੀਤ ਸਿੰਘ ਸੇਖੋਂ, ਸਾਬਕਾ ਵਾਈਸ ਚੇਅਰਮੈਨ ਅਜਾਇਬ ਸਿੰਘ ਚਹਿਲ, ਦੇਵਿੰਦਰ ਸਿੰਘ ਬਰਾੜ, ਗੁਰਿੰਦਰ ਸਿੰਘ ਗੋਲਾ ਗਿੱਲ, ਸੁਰਜੀਤ ਸਿੰਘ ਬਾਬਾ, ਕਾਂਗਰਸੀ ਆਗੂ ਸੁਮਿਤ ਸਿੰਘ ਬਰਾੜ, ਤਰਸੇਮ ਸਿੰਘ ਜਿਉਣਵਾਲਾ, ਸੁਤੰਤਰ ਜੋਸ਼ੀ, ਐਡਵੋਕੇਟ ਵਿਨੋਦ ਮੈਨੀ, ਕੁਲਦੀਪ ਸਿੰਘ ਬਰਾੜ, ਬਾਹਮਣਵਾਲਾ, ਬਲਕਾਰ ਸਿੰਘ ਭਾਊ, ਸੁਰਿੰਦਰ ਸਿੰਘ ਸੰਧੂ, ਵਿੱਕੀ ਮੈਨੀ, ਦਵਿੰਦਰ ਸਿੰਘ ਅਤੇ ਜਗਬੀਰ ਸਿੰਘ ਢਿੱਲੋਂ ਸਾਬਕਾ ਸਰਪੰਚ, ਜਗਤਾਰ ਸਿੰਘ ਚਹਿਲ, ਮਹਿਤਾਬ ਸਿੰਘ ਸੰਧੂ, ਸਿਕੰਦਰ ਸਿੰਘ ਵੜਿੰਗ, ਗੋਰਾ ਦਿਉਲ, ਵਕੀਲ ਸਿੰਘ ਮੌੜ, ਦਿਲਰਾਜ ਸਿੰਘ ਮੌੜ, ਮਨਜੀਤ ਸਿੰਘ ਸੰਧੂ ਸਾਬਕਾ ਮੰਡੀ ਅਧਿਕਾਰੀ, ਲਖਵਿੰਦਰ ਸਿੰਘ ਫਿੱਡੇ, ਹਿੰਮਤ ਸਿੰਘ, ਸੁਖਚੈਨ ਸਿੰਘ ਚੈਨਾ, ਸੋਨੂੰ ਸੰਧੂ, ਬਲਕਰਨ ਸਿੰਘ ਸੰਧੂ ਸਮੇਤ ਹੋਰ ਵੀ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਰਿਸ਼ਤੇਦਾਰ, ਰਾਜਨੀਤਿਕ ਪਾਰਟੀਆਂ ਦੇ ਆਗੂ, ਇਲਾਕਾ ਅਤੇ ਪਿੰਡ ਨਿਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |