ਕੋਟਕਪੂਰਾ, 22 ਅਪ੍ਰ੍ਰੈਲ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਜੈਤੋ ਚੁੰਗੀ ਕੋਟਕਪੂਰਾ ਕੋਲ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ 5 ਮੋਨੇ ਨੌਜਵਾਨ ਜਿਨ੍ਹਾਂ 'ਚ ਪਵਨ ਕੁਮਾਰ ਉਰਫ਼ ਲੰਗੂ, ਕਰਨ, ਰਵੀ, ਜਸਵੰਤ ਸਿੰਘ, ਹੈਪੀ ਕੁਮਾਰ ਜੋ ਕਿ ਜੁਰਮ ਕਰਨ ਦੇ ਆਦੀ ਹਨ | ਜੋ ਸੜਕ ੳੱੁਪਰ ਜਾਂਦੇ ਰਾਹਗੀਰਾਂ ਪਾਸੋਂ ਪੈਸੇ, ਮੋਬਾਈਲ ਫ਼ੋਨ ਤੇ ਮੋਟਰਸਾਈਕਲਾਂ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ | ਜੋ ਅੱਜ ਵੀ ਜੈਤੋ ਰੋਡ ਬਾਈਪਾਸ ਲਿੰਕ ਰੋਡ ਕੋਟਕਪੂਰਾ ਪਾਸ ਲੁਕ ਛਿਪ ਕੇ ਮਾਰੂ ਹਥਿਆਰਾਂ ਸਮੇਤ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ | ਰੇਡ ਕਰਨ 'ਤੇ ਸਮੇਤ ਹਥਿਆਰਾਂ ਦੇ ਰੰਗੇ ਹੱਥੀ ਯੋਜਨਾ ਬਣਾਉਂਦੇ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਇਕ ਲੋਹਾ ਪਾਈਪ, ਇਕ ਕਿਰਪਾਨ ਲੋਹਾ, ਇਕ ਕਾਪਾ ਲੋਹਾ, ਇਕ ਖੰਡਾ ਲੋਹਾ ਤੇ ਇਕ ਕਾਪਾ ਲੋਹਾ ਬਰਾਮਦ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |