ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਇੰਜੀ. ਬਲਜੀਤ ਸਿੰਘ ਸਹਾਇਕ ਇੰਜੀਨੀਅਰ ਬਰੀਵਾਲਾ/ਸਹਾਇਕ ਇੰਜੀਨੀਅਰ ਸਿਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਦੱਸਿਆ ਗਿਆ ਹੈ ਕਿ ਕੁਝ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ 11 ਕੇ. ਵੀ. ਵੜਿੰਗ ਯੂ. ਪੀ. ਐੱਸ. ਤੇ 11 ਕੇ. ਵੀ. ਗੋਨਿਆਣਾ ਫ਼ੀਡਰਾਂ 'ਤੇ ਜ਼ਰੂਰੀ ਮੁਰੰਮਤ ਕਰਨ ਲਈ 23 ਅਪ੍ਰੈਲ ਨੂੰ ਵੜਿੰਗ ਫ਼ੀਡਰ 11 ਤੋਂ 3 ਵਜੇ ਤੱਕ ਅਤੇ ਗੋਨਿਆਣਾ ਫ਼ੀਡਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਬਿਜਲੀ ਬੰਦ ਰਹੇਗੀ |